Punjab
ਕਸ਼ਮੀਰ ਮੁੱਦੇ ‘ਤੇ ਸਿੱਧੂ ਦੇ ‘ਸਲਾਹਕਾਰ’ ਮਾਲੀ ਦੇ ਬਿਆਨ ਤੋਂ ਭੜਕੇ BJP ਯੂਥ ਵਰਕਰ, ਘੇਰੀ ਸਿੱਧੂ ਦੀ ਕੋਠੀ

ਅੰਮ੍ਰਿਤਸਰ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਦੇ ਬਿਆਨ ਤੋਂ ਬਾਅਦ ਸਿਆਸੀ ਹੰਗਾਮਾ ਮਚ ਗਿਆ ਹੈ। ਬੀਜੇਪੀ ਯੂਥ ਮੋਰਚਾ ਨੇ ਸਿੱਧੂ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਦਾ ਘਿਰਾਓ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਭਾਜਪਾ ਯੂਥ ਮੋਰਚਾ ਦੇ ਵਰਕਰਾਂ ਅਤੇ ਪੁਲਿਸ ਵਿਚਕਾਰ ਝੜਪ ਹੋ ਗਈ। ਭਾਜਪਾ ਵਰਕਰਾਂ ਨੇ ਬੈਰੀਕੇਡਿੰਗ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਜਿਸ ‘ਤੇ ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਫਿਲਹਾਲ ਸਿੱਧੂ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਮਾਲਵਿੰਦਰ ਮਾਲੀ (Malwinder Mali) ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਕਸ਼ਮੀਰ ਮੁੱਦੇ’ ਤੇ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਲਿਖਿਆ ਕਿ ਕਸ਼ਮੀਰ ਕਸ਼ਮੀਰੀ ਲੋਕਾਂ ਦਾ ਦੇਸ਼ ਹੈ। 1947 ਵਿੱਚ, ਭਾਰਤ ਛੱਡਣ ਵੇਲੇ ਹੋਏ ਸਮਝੌਤੇ ਦੇ ਅਨੁਸਾਰ ਅਤੇ ਯੂਐਨਓ ਦੇ ਫੈਸਲੇ ਦੀ ਉਲੰਘਣਾ ਕਰਦਿਆਂ ਕਸ਼ਮੀਰ ਨੂੰ ਵੰਡਿਆ ਗਿਆ ਸੀ। ਜਿਸ ਤੇ ਪਾਕਿਸਤਾਨ ਅਤੇ ਭਾਰਤ ਦਾ ਕਬਜ਼ਾ ਹੈ।