Punjab
ਭਾਜਪਾ ਵਲੋਂ ਮਨਾਇਆ ਗਿਆ ਕਾਲਾ ਦਿਵਸ

25 ਜੂਨ 1975 ਨੂੰ ਦੇਸ਼ ਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਲੈਕੇ ਅੱਜ ਭਾਜਪਾ ਵਲੋਂ ਕਾਲਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਸੀ ਉਥੇ ਹੀ ਬਟਾਲਾ ਚ ਭਾਜਪਾ ਦੇ ਦਫਤਰ ਚ ਸਥਾਨਕ ਭਾਜਪਾ ਆਗੂਆਂ ਨੇ ਇਕੱਠੇ ਹੋ ਕੇ ਮਹਰੂਮ ਪ੍ਰਧਾਨ ਮੰਤਰੀ ਇੰਧਰਾ ਗਾਂਧੀ ਵਲੋਂ ਅੱਜ ਦੇ ਦਿਨ ਐਮਰਜੇਂਸੀ ਲਗਾਉਣ ਦੇ ਵਿਰੋਧ ‘ਚ ਕਾਲਾ ਦਿਵਸ ਮਨਾਇਆ। ਜਿਥੇ ਕਾਲੇ ਝੰਡੇ ਅਤੇ ਕਾਲੇ ਬਿਲੇ ਲਗਾ ਭਾਜਪਾ ਆਗੂਆਂ ਤੇ ਵਰਕਰਾਂ ਨੇ ਮੌਕੇ ਕਾਂਗਰਸ ਪਾਰਟੀ ਵਿਰੁਧ ਨਾਅਰੇਬਾਜ਼ੀ ਕੀਤੀ। ਉਥੇ ਹੀ ਭਾਜਪਾ ਦੇ ਜਿਲਾ ਪ੍ਰਧਾਨ ਰਾਕੇਸ਼ ਭਾਟੀਆ ਨੇ ਕਿਹਾ ਕਿ ਅੱਜ ਦੇ ਦਿਨ ਸੰਵਿਧਾਨ ਨੂੰ ਦਰਕਿਨਾਰ ਕਰਦੇ ਹੋਏ ਸ਼੍ਰੀਮਤੀ ਗਾਂਧੀ ਨੇ ਸਮੂਹ ਤਾਕਤਾਂ ਅਪਣੇ ਹੱਥ ਵਿਚ ਲੈ ਲਈਆਂ ਤੇ ਵਿਰੋਧੀਆਂ ਨੂੰ ਜੇਲ੍ਹਾਂ ਅੰਦਰ ਜ਼ਬਰਦਸਤੀ ਬੰਦ ਕਰ ਦਿੱਤਾ ਸੀ ਅਤੇ ਭਾਰਤ ਮਾਤਾ ਦੀ ਜੇ ਕਰਨ ਵਾਲੇ ਨੂੰ ਜੇਲ੍ਹਾਂ ਚ ਬੰਦ ਕੀਤਾ ਗਿਆ ਜੋ ਇਹ ਦਿਨ ਇਤਿਹਾਸ ਚ ਕਾਲਾ ਦਿਹਾੜੇ ਵਜੋਂ ਜਾਣਿਆ ਜਾਂਦਾ ਹੈ | ਉਥੇ ਹੀ ਭਾਜਪਾ ਦੇ ਜਿਲਾ ਪ੍ਰਧਾਨ ਨੇ ਮਜੂਦਾ ਪੰਜਾਬ ਚ ਕਾਨੂੰਨ ਸਥਿਤੀ ਤੇ ਵੀ ਸਵਾਲ ਚੁਕੇ ਅਤੇ ਪੰਜਾਬ ਦੀ ਸੱਤਾ ਚ ਬੈਠੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ |