India
BMW ਨੂੰ ਅਚਾਨਕ ਲੱਗੀ ਅੱਗ

ਲੁਧਿਆਣਾ, 10 ਜੂਨ : ਲਗਜਰੀ ਕਾਰਾਂ ਲੋਕਾਂ ਦੀ ਸ਼ਾਨ ‘ਚ ਵਾਧਾ ਤਾਂ ਕਰਦੀਆਂ ਹਨ ਪਰ ਕਈ ਵਾਰ ਇਹ ਸਾਡੀ ਲਈ ਜਾਨਲੇਵਾ ਵੀ ਸਾਬਿਤ ਹੋ ਜਾਂਦੀਆਂ ਹਨ। ਲੁਧਿਆਣਾ ‘ਚ ਅਚਾਨਕ ਇੱਕ BMW ਨੂੰ ਅੱਗ ਲੱਗ ਗਈ ਹੈ, ਅਤੇ ਮਿੰਟਾਂ ਚ ਲੱਖਾ ਦੀ ਕਾਰ ਸੜ੍ਹ ਕੇ ਸਵਾਹ ਹੋ ਗਈ।
ਦਸ ਦਈਏ ਕਿ ਸੜਕ ਤੇ ਅੱਗ ਦੀ ਲਪਟਾਂ ‘ਚ ਖੜੀ ਇਹ ਕਾਰ ਕੋਈ ਮਾਮੂਲੀ ਕਾਰ ਨਹੀਂਇਹ ਇਕ BMW ਕਾਰ ਹੈ, ਜੋ ਕਾਰ ਚਾਲਕਾਂ ਲਈ ਉਸ ਸਮੇਂ ਜਾਨਲੇਵਾ ਬਣ ਗਈ ਜਦੋਂ ਇਕ ਪਰਿਵਾਰ ਲੁਧਿਆਣਾ ਤੋਂ ਬਠਿੰਡਾ ਜਾ ਰਿਹਾ ਸੀ। ਇਸ ਦੌਰਾਨ ਦਾਖਾ ਦੇ ਪਿੰਡ ਇਸੈਵਾਲਾ ਦੇ ਕੋਲ ਅਚਾਨਕ ਕਾਰ ਦੇ ਬੋਨਟ ਚੋਂ ਧੂੰਆਂ ਨਿਕਲਣ ਲਗ ਗਿਆ।