Corona Virus
Breaking : ਜਲੰਧਰ ਵਿੱਚ ਇਕ ਦਿਨ ‘ਚ ਕੋਰੋਨਾ ਦੇ 47 ਕੇਸ ਆਏ ਸਾਹਮਣੇ

ਜਲੰਧਰ, ਪਰਮਜੀਤ ਰੰਗਪੁਰੀ, 22 ਜੂਨ : ਕੋਰੋਨਾ ਮਹਾਂਮਾਰੀ ਦਾ ਕਹਿਰ ਦਿਨੋ – ਦਿਨ ਵੱਧਦਾ ਜਾ ਰਿਹਾ ਹੈ। ਜਿਸਦੇ ਚਲਦਿਆ ਜਲੰਧਰ ਜ਼ਿਲ੍ਹੇ ‘ਚ ਅੱਜ 47 ਕੇਸ ਕੋਰੋਨਾ ਦੇ ਸਾਹਮਣੇ ਆਏ ਹਨ।
ਦਸ ਦਈਏ ਕਿ ਇਹਨਾਂ ਵਿੱਚੋ 30 ਆਦਮੀ ਅਤੇ 17 ਔਰਤਾਂ ਹਨ। ਇੱਥੇ ਦੱਸਣਯੋਗ ਗੱਲ ਇਹ ਹੈ ਕਿ 5 ਵਿਅਕਤੀ ਬਾਹਰੀ ਸ਼ਹਿਰਾਂ, 6 ਘਰੇਲੂ ਯਾਤਰੀ, 4 ਅੰਤਰਰਾਸ਼ਟਰੀ ਯਾਤਰੀ ਅਤੇ 14 ਮਰੀਜ਼ ਪੁਰਾਣੇ ਮਰੀਜ਼ਾਂ ਦੇ ਨਾਲ ਸੰਪਰਕ ਰੱਖਦੇ ਹਨ। ਜਲੰਧਰ ਵਿਖੇ ਕੋਰੋਨਾ ਦੇ ਹੁਣ ਤੱਕ ਦੇ ਕੁੱਲ ਕੇਸ 565 ਆ ਚੁੱਕੇ ਹਨ ਅਤੇ 15 ਲੋਕਾਂ ਦੀ ਮੌਤ ਵੀ ਹੋ ਗਈ ਹੈ।
ਆਓ ਇਕ ਵਾਰ ਝਾਤ ਮਾਰਦੇ ਹਾਂ –
Total Cases – 565
Total Deaths – 15
New Cases – 47