Punjab
Breaking: ਜੰਮੂ-ਕਸ਼ਮੀਰ ਪੁਲਿਸ ਨੇ ਪੰਜਾਬ ‘ਚ ਮਾਰਿਆ ਛਾਪੇਮਾਰੀ

ਮੁੱਲਾਪੁਰ ਦਾਖਾ 11ਅਕਤੂਬਰ 2023 : ਪੰਜਾਬ ਦੇ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਦੱਸ ਦੇਈਏ ਕਿ ਜੰਮੂ-ਕਸ਼ਮੀਰ ਅਤੇ ਕਾਊਂਟਰ ਇੰਟੈਲੀਜੈਂਸ ਪੁਲਿਸ ਨੇ ਮੁੱਲਾਂਪੁਰ ਦਾਖਾ ‘ਚ ਸਾਂਝੀ ਛਾਪੇਮਾਰੀ ਕਰਕੇ 4 ਕਰੋੜ 95 ਲੱਖ ਰੁਪਏ ਦੀ ਡਰੱਗ ਮਨੀ, 32 ਬੋਰ ਦਾ ਰਿਵਾਲਵਰ, ਜਾਅਲੀ ਨੰਬਰ ਪਲੇਟ, ਜਾਅਲੀ ਆਈਡੀ ਕਾਰਡ, ਪੈਸੇ ਗਿਣਨ ਵਾਲੀ ਮਸ਼ੀਨ, ਚਿੱਟੇ ਲਿਫ਼ਾਫ਼ੇ, ਚਿੱਟਾ (ਡਰੱਗ) ਦੀ ਪੈਕਿੰਗ ਬਰਾਮਦ ਕੀਤੀ ਹੈ।
ਓਥੇ ਹੀ ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਕਰੀਬ 11 ਵਜੇ ਜੰਮੂ-ਕਸ਼ਮੀਰ ਅਤੇ ਕਾਊਂਟਰ ਇੰਟੈਲੀਜੈਂਸ ਨੇ ਮੁੱਲਾਂਪੁਰ ਦੇ ਦਸਮੇਸ਼ ਨਗਰ ‘ਚ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਕਿਰਾਏਦਾਰ ਮਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮੁੱਲਾਂਪੁਰ ਦੇ ਘਰੋਂ ਉਕਤ ਸਾਮਾਨ ਬਰਾਮਦ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਮਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬਿਲਾਸਪੁਰ ਜ਼ਿਲਾ ਰਾਮਬਨ (ਜੰਮੂ-ਕਸ਼ਮੀਰ) ਦੀ ਪੁਲਸ ਨੇ 20 ਕਿਲੋ ਕੋਕੀਨ ਬਰਾਮਦ ਕਰਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਸ ਦਾ ਮੁੱਲਾਂਪੁਰ ‘ਚ ਕਿਰਾਏ ‘ਤੇ ਮਕਾਨ ਸੀ, ਜਿਸ ਦੇ ਆਧਾਰ ‘ਤੇ ਜੰਮੂ-ਕਸ਼ਮੀਰ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੇ ਤੌਰ ‘ਤੇ ਮਨਜੀਤ ਸਿੰਘ ਨੂੰ ਨਾਲ ਲੈ ਕੇ ਉਸ ਦੇ ਕਿਰਾਏ ਦੇ ਮਕਾਨ ‘ਤੇ ਤਲਾਸ਼ੀ ਮੁਹਿੰਮ ਚਲਾਈ, ਜਿਸ ‘ਚੋਂ ਉਪਰੋਕਤ ਸਾਮਾਨ ਬਰਾਮਦ ਹੋਇਆ। ਬਰਾਮਦ ਕੀਤੇ ਗਏ ਸਨ। ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਜਾਂਚ ‘ਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।