World
BREAKING NEWS:ਪਾਕਿਸਤਾਨ ਦੇ ਬਲੋਚਿਸਤਾਨ ‘ਚ ਤੇਜ਼ ਰਫਤਾਰ ਬੱਸ ਖੱਡ ‘ਚ ਡਿੱਗੀ, 39 ਦੀ ਮੌਤ

ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਐਤਵਾਰ ਸਵੇਰੇ ਇੱਕ ਬੱਸ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 39 ਲੋਕਾਂ ਦੀ ਮੌਤ ਹੋ ਗਈ ਸੀ। ਪਾਕਿਸਤਾਨੀ ਮੀਡੀਆ ਡਾਨ ਦੀ ਰਿਪੋਰਟ ਮੁਤਾਬਕ ਇਹ ਹਾਦਸਾ ਲਾਸਬੇਲਾ ਜ਼ਿਲ੍ਹੇ ਵਿੱਚ ਵਾਪਰਿਆ। ਬੱਸ ਵਿੱਚ ਕਰੀਬ 48 ਯਾਤਰੀ ਸਵਾਰ ਸਨ। ਪੁਲਿਸ ਅਨੁਸਾਰ ਬੱਸ ਦੀ ਰਫ਼ਤਾਰ ਬਹੁਤ ਤੇਜ਼ ਸੀ। ਇਸ ਤੋਂ ਬਾਅਦ ਉਹ ਪੁਲ ਦੇ ਪਿੱਲਰ ਨਾਲ ਟਕਰਾ ਕੇ ਟੋਏ ਵਿੱਚ ਜਾ ਡਿੱਗੀ। ਹੁਣ ਤੱਕ ਇੱਕ ਔਰਤ ਅਤੇ ਇੱਕ ਬੱਚੇ ਸਮੇਤ 3 ਲੋਕਾਂ ਨੂੰ ਬਚਾ ਲਿਆ ਗਿਆ ਹੈ।