Connect with us

Punjab

BREAKING NEWS:ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਤੋਂ ਮਿਲੀ ਰਾਹਤ

Published

on

sunder sham arora

ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੀ ਕਿ ਹਾਈਕੋਰਟ ਨੇ ਅਰੋੜਾ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਸਾਬਕਾ ਮੰਤਰੀ ਅਰੋੜਾ ਗੁਲਮੋਹਰ ਟਾਊਨਸ਼ਿਪ ਲੈਂਡ ਟਰਾਂਸਫਰ ਮਾਮਲੇ ‘ਚ ਜੇਲ ‘ਚ ਬੰਦ ਸਨ। ਅਰੋੜਾ ਨੂੰ ਰਿਸ਼ਵਤ ਕਾਂਡ ‘ਚ ਰਾਹਤ ਮਿਲੀ ਹੈ। 5 ਜਨਵਰੀ ਨੂੰ ਉਸ ਖਿਲਾਫ FIR ਦਰਜ ਕੀਤਾ ਗਈ ਸੀ।

ਦੱਸ ਦਈਏ ਕਿ ਰਿਸ਼ਵਤ ਦੇ ਮਾਮਲੇ ‘ਚ ਜੇਲ ‘ਚ ਬੰਦ ਸਾਬਕਾ ਮੰਤਰੀ ਅਰੋੜਾ ਦੀ ਜ਼ਮਾਨਤ ਪਟੀਸ਼ਨ ‘ਤੇ ਇਸ ਤੋਂ ਪਹਿਲਾਂ ਹਾਈਕੋਰਟ ‘ਚ ਵੀ ਸੁਣਵਾਈ ਹੋਈ ਸੀ। ਉਦੋਂ ਹਾਈਕੋਰਟ ਨੇ ਜ਼ਮਾਨਤ ਪਟੀਸ਼ਨ ਬਾਰੇ ਕੋਈ ਰਾਹਤ ਨਹੀਂ ਦਿੱਤੀ ਸੀ।