Connect with us

Punjab

Breaking News: ਪੰਜਾਬ ਨੂੰ ਮਿਲ ਰਹੇ 5 ਨਵੇਂ IAS ਅਫ਼ਸਰ

Published

on

3 ਨਵੰਬਰ 2023: ਪੰਜਾਬ ਨੂੰ 5 ਨਵੇਂ ਆਈ.ਏ.ਐਸ. ਅਫਸਰ ਮਿਲਣ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਯੂਪੀਐਸਸੀ ਸਿਵਲ ਸੇਵਾਵਾਂ ਪ੍ਰੀਖਿਆ-2022 ਦੇ ਪਾਸ ਹੋਏ ਉਮੀਦਵਾਰ ਹੁਣ ਅਧਿਕਾਰਤ ਤੌਰ ‘ਤੇ ਆਈਏਐਸ ਅਧਿਕਾਰੀ ਬਣ ਗਏ ਹਨ। ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਕੇਂਦਰ ਸਰਕਾਰ ਵੱਲੋਂ ਕੇਡਰ ਅਲਾਟ ਕੀਤਾ ਗਿਆ ਹੈ। ਨਵੇਂ ਚੁਣੇ ਗਏ 179 ਆਈਏਐਸ ਅਧਿਕਾਰੀਆਂ ਨੂੰ ਕਾਡਰ ਦੀ ਅਲਾਟਮੈਂਟ ਨਾਲ ਪੰਜਾਬ ਨੂੰ 5 ਨਵੇਂ ਆਈ.ਏ.ਐਸ. ਮਿਲ ਰਹੇ ਹਨ।

ਇਨ੍ਹਾਂ ਚੁਣੇ ਗਏ ਅਧਿਕਾਰੀਆਂ ਵਿੱਚ ਕ੍ਰਿਤਿਕਾ ਗੋਇਲ, ਆਦਿਤਿਆ ਸ਼ਰਮਾ, ਸੁਨੀਲ, ਸੋਨਮ ਅਤੇ ਰਾਕੇਸ਼ ਕੁਮਾਰ ਦੇ ਨਾਂ ਸ਼ਾਮਲ ਹਨ। ਪੰਜਾਬ ਨੂੰ ਮਿਲੇ ਨਵੇਂ ਆਈਏਐਸ ਅਧਿਕਾਰੀਆਂ ਵਿੱਚ ਕ੍ਰਿਤਿਕਾ ਗੋਇਲ ਹਰਿਆਣਾ ਤੋਂ, ਆਦਿਤਿਆ ਸ਼ਰਮਾ ਚੰਡੀਗੜ੍ਹ, ਸੁਨੀਲ ਦਿੱਲੀ, ਰਾਕੇਸ਼ ਕੁਮਾਰ ਰਾਜਸਥਾਨ ਅਤੇ ਸੋਨਮ ਪੰਜਾਬ ਤੋਂ ਹਨ।