Punjab
Breaking: SSOC ਨੇ ਮੋਹਾਲੀ ਤੋਂ ਬੰਬੀਹਾ ਗੈਂਗ ਦੇ 3 ਸ਼ਾਰਪ ਸ਼ੂਟਰ ਕੀਤੇ ਗ੍ਰਿਫਤਾਰ

ਚੰਡੀਗੜ੍ਹ 10 ਨਵੰਬਰ 2023 : ਪੰਜਾਬ ਸਟੇਟ ਆਪ੍ਰੇਸ਼ਨ ਸੈੱਲ (SSOC) ਨੇ ਮੋਹਾਲੀ ਤੋਂ 3 ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨੋਂ ਮੁਲਜ਼ਮ ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਦੱਸੇ ਜਾਂਦੇ ਹਨ। ਇਸ ਦੌਰਾਨ ਉਨ੍ਹਾਂ ਦੇ ਕਬਜ਼ੇ ‘ਚੋਂ 2 ਵਿਦੇਸ਼ੀ ਹਥਿਆਰ ਅਤੇ 10 ਜਿੰਦਾ ਕਾਰਤੂਸ ਬਰਾਮਦ ਹੋਏ। ਜਾਣਕਾਰੀ ਮੁਤਾਬਕ ਤਿੰਨੋਂ ਮੋਹਾਲੀ ‘ਚ ਕਿਸੇ ਦਾ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ।
ਫੜੇ ਗਏ ਤਿੰਨੋਂ ਸ਼ਾਰਟ ਸ਼ੂਟਰ ਮੋਗਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਇਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪੁੱਛਗਿੱਛ ਦੌਰਾਨ ਪੁਲਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਉਕਤ ਦੋਸ਼ੀ ਪਹਿਲਾਂ ਵੀ ਮੋਹਾਲੀ ‘ਚ ਰੇਕੀ ਕਰਨ ਲਈ ਆਇਆ ਸੀ।