Governance
ਬ੍ਰਿਟੇਨ ਦੀ ਸਿਹਤ ਮੰਤਰੀ ਦਾ ਕੋਰੋਨਾ ਵਾਇਰਸ ਟੈਸਟ ਆਇਆ ਪੋਜ਼ੀਟਿਵ
ਜਿਥੇ ਕੋਰੋਨਾ ਵਾਇਰਸ ਦੀ ਦਹਿਸ਼ਤ ਪੂਰੀ ਦੁਨੀਆ ਵਿਚ ਫੈਲੀ ਹੋਈ ਹੈ ਤੇ ਆਪਣੀ ਖ਼ਾਸ ਤੌਰ ਤੇ ਸੁਰਖੀਆਂ ਵੀ ਰੱਖ ਰਹੀ ਹੈ ਉਥੇ ਹੀ ਬ੍ਰਿਟੇਨ ਦੇ ਵਿਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਗਈ ਹੈ ਤੇ 373 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ। ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬ੍ਰਿਟਿਸ਼ ਸੰਸਦ ਮੇਮ੍ਬਰ ਅਤੇ ਸਿਹਤ ਮੰਤਰੀ ਨਦੀਨ ਡਾਰਿਸ ਵੀ ਕੋਰੋਨਾ ਵਾਇਰਸ ਨਾਲ ਪੀੜਤ ਹਨ।
ਕੰਜ਼ਰਵੇਟਿਵ ਐਮ ਪੀ ਨਦੀਨ ਨੇ ਜਾਰੀ ਕੀਤੇ ਇਕ ਬਿਆਨ ‘ਚ ਕਿਹਾ, “ਮੈਂ ਇਸ ਗੱਲ ਦੀ ਪੁਸ਼ਟੀ ਕਰਦੀ ਹਾਂ ਕਿ ਮੇਰਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ ਅਤੇ ਮੈਂ ਆਪਣੇ ਆਪ ਨੂੰ ਘਰ ਵਿੱਚ ਅਲੱਗ ਰੱਖਿਆ ਹੈ।” ਕੀਤੇ ਇਸ ਪੁਸ਼ਟੀ ਤੋਂ ਬਾਅਦ ਚਿੰਤਾ ਵੱਧ ਗਈ ਹੈ ਕਿਉਂਕਿ ਇਸ ਦੌਰਾਨ ਨਦੀਨ ਜਿਨ੍ਹਾਂ ਲੋਕਾਂ ਨੂੰ ਮਿਲੀ ਸੀ, ਉਨ੍ਹਾਂ ਤੱਕ ਵੀ ਤਾਂ ਕੋਰੋਨਾ ਵਾਇਰਸ ਨਹੀਂ ਪਹੁੰਚ ਗਿਆ। ਮੀਡੀਆ ਰਿਪੋਰਟ ਅਨੁਸਾਰ ਪਿੱਛਲੇ ਕੁੱਝ ਦਿਨਾਂ ਵਿੱਚ ਉਹ ਪ੍ਰਧਾਨ ਮੰਤ੍ਰੁ ਬੋਰਿਸ ਜੌਨਸਨ ਸੈਣੇ ਤੋਂ ਇਲਾਵਾ ਹੋਰ ਵੀ ਸੈਂਕੜੇ ਲੋਕਾਂ ਦੇ ਸੰਪਰਕ ਵਿੱਚ ਆਈ ਹੈ। ਕੋਰੋਨਾ ਨਾਲ ਲੜਨ ਲਈ ਨਦੀਨ ਕਾਨੂੰਨੀ ਪ੍ਰਬੰਧਾ ਨੂੰ ਤਿਆਰ ਕਰਾਉਣ ਵਾਲੀ ਡੋਰਾਸ ਬ੍ਰਿਟੇਨ ਦੀ ਪਹਿਲੀ ਸਿਆਸੀ ਵਿਅਕਤੀ ਹੈ ਜਿਸਨੂੰ ਕੋਰੋਨਾ ਵਾਇਰਸ ਹੋਇਆ। ਜਾਣਕਾਰੀ ਤੋਂ ਪਤਾ ਲਗਿਆ ਕਿ ਨਦੀਨ ਵਿੱਚ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਸੰਸਦ ਮੁਲਤਵੀ ਕਰ ਦਿੱਤੀ ਗਈ ਸੀ।