Punjab
ਭੈਣ ਤੋਂ ਪ੍ਰੇਸ਼ਾਨ ਭਰਾ ਨੇ ਲਾਇਆ ਫ਼ਾਹਾ

ਨਾਭਾ, 15 ਜੁਲਾਈ (ਭੁਪਿੰਦਰ ਸਿੰਘ): ਪੰਜਾਬ ਵਿੱਚ ਆਪਸੀ ਰਿਸ਼ਤੇ ਨਾਤਿਆਂ ਵਿੱਚ ਦਿਨੋ-ਦਿਨ ਤਰੇੜਾਂ ਪੈਂਦੀਆਂ ਜਾ ਰਹੀਆਂ ਹਨ। ਨਾਭਾ ਦੇ ਬੌੜਾਂ ਗੇਟ ਕਾਲੋਨੀ ਵਿਖੇ ਭਰਾ ਵੱਲੋਂ ਆਪਣੀ ਭੈਣ ਤੋਂ ਤੰਗ ਪ੍ਰੇਸ਼ਾਨ ਹੋਣ ਤੋਂ ਬਾਅਦ ਘਰ ਵਿੱਚ ਪੱਖੇ ਨਾਲ ਲਟਕ ਕੇ ਜੀਵਨ ਲੀਲਾ ਸਮਾਪਤ ਕਰ ਲਈ ਮ੍ਰਿਤਕ ਪ੍ਰਿੰਸ ਬਾਲੀ ਦੀ ਪਤਨੀ ਨੇਹਾ ਨੇ ਦੱਸਿਆ ਕਿ ਮੇਰਾ ਪਤੀ ਮੇਰੇ ਸਹੁਰੇ ਦੀ ਨੌਕਰੀ ਲੈਣਾ ਚਾਹੁੰਦਾ ਸੀ ਅਤੇ ਉਸ ਦੇ ਆਰਡਰ ਵੀ ਹੋ ਚੁੱਕੇ ਸਨ ਪਰ ਮੇਰੀ ਨਨਾਣ ਮੇਰੇ ਪਤੀ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦੀ ਸੀ ਕੀ ਨੌਕਰੀ ਮੈਂਨੇ ਲੈਣੀ ਹੈ ਅਤੇ ਜਿਸ ਤੋਂ ਬਾਅਦ ਮੇਰੇ ਪਤੀ ਨੇ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ।

ਮ੍ਰਿਤਕ ਦੇ ਭਰਾ ਪੰਕਜ ਬਾਲੀ ਨੇ ਕਿਹਾ ਕਿ ਇਹ ਜੋ ਆਤਮ ਹੱਤਿਆ ਕੀਤੀ ਹੈ ਮੇਰੀ ਭੈਣ ਦੇ ਕਰਕੇ ਹੀ ਕੀਤੀ ਗਈ ਹੈ ਕਿਉਂਕਿ ਮੇਰੇ ਪਿਤਾ ਦੀ 9 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਨੌਕਰੀ ਮੇਰੇ ਭਰਾ ਨੂੰ ਮਿਲਣੀ ਸੀ ਅਤੇ ਮੇਰੀ ਭੈਣ ਵੱਲੋਂ ਅਕਸਰ ਹੀ ਵੱਖ-ਵੱਖ ਥਾਵਾਂ ਤੇ ਐਪਲੀਕੇਸ਼ਨਾਂ ਪਾ ਕੇ ਮੇਰੇ ਭਰਾ ਨੂੰ ਧਮਕਾਇਆ ਜਾ ਰਿਹਾ ਸੀ। ਜਿਸ ਤੋਂ ਬਾਅਦ ਉਸ ਨੇ ਅੱਜ ਆਤਮ ਹੱਤਿਆ ਕਰ ਲਈ ਪੁਲਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਮੌਕੇ ਤੇ ਮ੍ਰਿਤਕ ਪ੍ਰਿੰਸ ਬਾਲੀ ਦੇ ਭਰਾ ਪੰਕਜ ਬਾਲੀ ਨੇ ਕਿਹਾ ਕਿ ਮੇਰੇ ਪਿਤਾ ਦੀ ਨੌਕਰੀ ਤੋਂ ਬਾਅਦ ਇਹ ਨੌਕਰੀ ਮੇਰੇ ਭਰਾ ਨੂੰ ਮਿਲੀ ਸੀ ਅਤੇ ਉਸ ਦੇ ਆਰਡਰ ਵੀ ਹੋ ਚੁੱਕੇ ਸਨ। ਪਰ ਮੇਰੀ ਭੈਣ ਵੱਲੋਂ ਅਕਸਰ ਹੀ ਮੇਰੇ ਭਰਾ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸ ਦੇ ਕਰਕੇ ਉਸ ਨੇ ਆਤਮ ਹੱਤਿਆ ਕੀਤੀ ਹੈ।

ਇਸ ਮੌਕੇ ਤੇ ਮ੍ਰਿਤਕ ਪ੍ਰਿੰਸ ਬਾਲੀ ਦੀ ਪਤਨੀ ਨੇਹਾ ਨੇ ਦੱਸਿਆ ਕਿ ਮੇਰੀ ਨਣਦ ਅਕਸਰ ਹੀ ਮੇਰੇ ਪਤੀ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ ਕਿਉਂਕਿ ਮੇਰੇ ਸਹੁਰੇ ਦੀ ਮੌਤ ਤੋਂ ਬਾਅਦ ਨੌਕਰੀ ਮੇਰੇ ਪਤੀ ਨੂੰ ਮਿਲਣੀ ਸੀ, ਜਦੋਂ ਨੌਕਰੀ ਸਬੰਧੀ ਉਹ ਨਗਰ ਕੌਂਸਲ ਦਫ਼ਤਰ ਜਾਂਦੇ ਤਾਂ ਉਸ ਨੂੰ ਜ਼ਲੀਲ ਕੀਤਾ ਜਾਂਦਾ ਸੀ ਜਿਸ ਤੋਂ ਬਾਅਦ ਇਹ ਸਭ ਕੁਝ ਮੇਰੀ ਨਣਦ ਦੇ ਕਹਿਣ ਤੇ ਹੁੰਦਾ ਸੀ ਜਿਸ ਤੋਂ ਬਾਅਦ ਅੱਜ ਮੇਰੇ ਪਤੀ ਨੇ ਆਤਮ ਹੱਤਿਆ ਕਰ ਲਈ ਅਤੇ ਮੇਰੇ ਦੋ ਬੱਚੇ ਵੀ ਹਨ ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ।

ਇਸ ਮੌਕੇ ਤੇ ਨਾਭਾ ਦੇ ਐੱਸ ਐੱਚ ਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੇ ਸਬੰਧ ਵਿੱਚ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲੈ ਰਿਹਾ। ਉਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।