Punjab
ਗੁਰਦਾਸਪੁਰ ਬਾਰਡਰ ‘ਤੇ BSF ਨੇ ਫਿਰ ਬਰਾਮਦ ਕੀਤਾ ਡਰੋਨ, ਕਿਸਾਨ ਦੇ ਖੇਤ ‘ਚ ਮਿਲੀ ਹੈਰੋਇਨ ਦੀ ਖੇਪ

ਸੀਮਾ ਸੁਰੱਖਿਆ ਬਲ (BSF) ਨੇ ਪੰਜਾਬ ਦੇ ਗੁਰਦਾਸਪੁਰ ਸਰਹੱਦ ‘ਤੇ 2023 ਦਾ ਪਹਿਲਾ ਪਾਕਿਸਤਾਨੀ ਡਰੋਨ ਜ਼ਬਤ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਡਰੋਨ ਦੇ ਨਾਲ ਹੀ ਜਵਾਨਾਂ ਨੇ 1 ਕਿਲੋ ਹੈਰੋਇਨ ਦੀ ਖੇਪ ਵੀ ਬਰਾਮਦ ਕੀਤੀ ਹੈ। ਬੀਐਸਐਫ ਦੇ ਜਵਾਨਾਂ ਨੇ ਕਿਸਾਨ ਦੇ ਕਹਿਣ ’ਤੇ ਖੇਤਾਂ ਵਿੱਚੋਂ ਇਸ ਡਰੋਨ ਨੂੰ ਖਰਾਬ ਹਾਲਤ ਵਿੱਚ ਕਬਜ਼ੇ ਵਿੱਚ ਲੈ ਲਿਆ।

ਪਿਛਲੇ ਸਾਲ 22 ਡਰੋਨ ਜ਼ਬਤ ਬਰਾਮਦ ਕੀਤੇ
ਸਾਲ 2022 ਦੀ ਗੱਲ ਕਰੀਏ ਤਾਂ ਬੀਐਸਐਫ ਨੇ ਪੰਜਾਬ ਅੰਦਰੋਂ ਕੁੱਲ 22 ਡਰੋਨ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ। ਜਿਨ੍ਹਾਂ ਵਿੱਚੋਂ 9 ਡਰੋਨਾਂ ਨੂੰ ਜਵਾਨਾਂ ਨੇ ਡੇਗ ਦਿੱਤਾ, ਜਦਕਿ ਬਾਕੀ ਡਰੋਨ ਸ਼ੱਕੀ ਹਾਲਾਤਾਂ ਵਿੱਚ ਡਿੱਗੇ ਪਾਏ ਗਏ।

ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11 ਵਜੇ ਬੀ.ਓ.ਪੀ. ਕਾਲੀਆ ਦੇ ਹੇਠਾਂ ਆਉਂਦੇ ਪਿੱਲਰ ਨੰਬਰ 146/14 ਰਾਹੀਂ ਪਾਕਿਸਤਾਨੀ ਡਰੋਨ ਦੇ ਖੜਕਾਉਣ ਦੀ ਆਵਾਜ਼ ਸੁਣਾਈ ਦਿੱਤੀ।ਡਰੋਨ ਦੀ ਆਵਾਜ਼ ਸੁਣ ਕੇ ਸਰਹੱਦ ‘ਤੇ ਤਾਇਨਾਤ ਬੀ.ਐੱਸ.ਐੱਫ. ਦੀ 103ਵੀਂ ਬਟਾਲੀਅਨ ਹਰਕਤ ਵਿੱਚ ਆਈ। ਬਟਾਲੀਅਨ ਨੇ 15 ਰਾਊਂਡ ਫਾਇਰਿੰਗ ਕਰਕੇ ਇਲਾਕੇ ਨੂੰ ਸੀਲ ਕਰ ਦਿੱਤਾ ਸੀ। ਮੰਗਲਵਾਰ ਸਵੇਰੇ ਬੀ.ਐੱਸ.ਐੱਫ. ਅਤੇ ਸਥਾਨਕ ਵਲਟੋਹਾ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ।
