Punjab
ਹਥਿਆਰਾਂ ਸਮੇਤ ਘੁਸਪੈਠੀਆ ਭਾਰਤੀ ਸਰਹੱਦ ਪਾਰ ਕਰਦਾ BSF ਨੇ ਕੀਤਾ ਕਾਬੂ

PUNJAB: ਅੰਮ੍ਰਿਤਸਰ ‘ਚ ਬੀ.ਐੱਸ.ਐੱਫ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ| ਬੀ.ਐੱਸ.ਐੱਫ. ਦੇ ਜਵਾਨਾਂ ਨੇ ਅੰਮ੍ਰਿਤਸਰ ‘ਚ ਹਥਿਆਰਾਂ ਸਮੇਤ ਭਾਰਤੀ ਸਰਹੱਦ ‘ਚ ਦਾਖਲ ਹੋਏ ਇਕ ਘੁਸਪੈਠੀਏ ਨੂੰ ਕਾਬੂ ਕੀਤਾ ਹੈ।
ਜਦੋਂ ਬੀਐਸਐਫ ਦੇ ਜਵਾਨਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਵੀ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਜਵਾਨਾਂ ਨੇ ਉਸ ਨੂੰ ਹਥਿਆਰਾਂ ਸਮੇਤ ਫੜ ਲਿਆ। ਫਿਲਹਾਲ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਘੁਸਪੈਠ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਦਾਉਕੇ ਵਿੱਚ ਹੋਈ। ਘੁਸਪੈਠੀਏ ਕੋਲੋਂ ਤਲਾਸ਼ੀ ਦੌਰਾਨ 1 ਪਿਸਤੌਲ, ਮੈਗਜ਼ੀਨ ਅਤੇ 5 ਰੌਂਦ ਬਰਾਮਦ ਹੋਏ ਹਨ|
ਡਿਊਟੀ ‘ਤੇ ਤਾਇਨਾਤ ਚੌਕਸੀ ਬੀਐਸਐਫ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਸਰਹੱਦੀ ਸੁਰੱਖਿਆ ਵਾੜ ਵੱਲ ਆ ਰਹੇ ਇੱਕ ਵਿਅਕਤੀ ਦੀ ਸ਼ੱਕੀ ਹਰਕਤ ਦੇਖੀ। ਬੀਐੱਸਐੱਫ ਦੇ ਜਵਾਨਾਂ ਨੇ ਘੁਸਪੈਠੀਏ ਨੂੰ ਲਲਕਾਰਿਆ, ਜਿਸ ‘ਤੇ ਉਸ ਨੇ ਪਿਸਤੌਲ ਕੱਢ ਕੇ ਹਵਾ ‘ਚ ਇਕ ਰਾਊਂਡ ਫਾਇਰ ਕੀਤਾ, ਜਿਸ ਤੋਂ ਬਾਅਦ ਜਵਾਨਾਂ ਨੇ ਉਸ ਨੂੰ ਹਥਿਆਰਾਂ ਸਮੇਤ ਫੜ ਲਿਆ।