Punjab
ਪਾਕਿਸਤਾਨੀ ਸਮੱਗਲਰਾਂ ਦੇ ਇਰਾਦੇ ਹੋਏ ਨਾਕਾਮ, BSF ਨੂੰ ਮਿਲੀ ਵੱਡੀ ਸਫਲਤਾ

ਅੰਮ੍ਰਿਤਸਰ 30 ਅਕਤੂਬਰ 2023 : ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਪਿੰਡ ਭੈਣੀ ਵਿਖੇ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ 11 ਕਰੋੜ ਰੁਪਏ ਦੀ ਹੈਰੋਇਨ ਸਣੇ ਇੱਕ ਖਰਾਬ ਡਰੋਨ ਬਰਾਮਦ ਕੀਤਾ ਗਿਆ ਹੈ। ਸਾਂਝੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਇੱਕ ਖੇਤ ਵਿੱਚ ਡਰੋਨ ਅਤੇ ਹੈਰੋਇਨ ਦੀ ਖੇਪ ਪਈ ਹੈ। ਜਿਸ ਤਰ੍ਹਾਂ ਡਰੋਨ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਮੰਨਿਆ ਜਾ ਰਿਹਾ ਹੈ ਕਿ ਬੀ.ਐੱਸ.ਐੱਫ. ਵੱਲੋਂ ਫਾਇਰਿੰਗ ਕੀਤੀ ਗਈ।
ਬੀਓਪੀ ਮਿੰਨੀ ਡਰੋਨ ਦਾਉਕੇ ਚੌਕੀ ਨੇੜੇ ਖੇਤ ਵਿੱਚ ਮਿਲਿਆ
ਇੱਕ ਹੋਰ ਮਾਮਲੇ ਵਿੱਚ ਬੀਐਸਐਫ ਨੇ ਪਾਕਿਸਤਾਨੀ ਸਮੱਗਲਰਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ। ਦੀ ਟੀਮ ਨੇ ਬੀ.ਓ.ਪੀ. ਦਾਉਕੇ ਇਲਾਕੇ ਵਿੱਚ ਇੱਕ ਹੋਰ ਮਿੰਨੀ ਡਰੋਨ ਜ਼ਬਤ ਕੀਤਾ ਗਿਆ ਹੈ। ਬੀ.ਓ.ਪੀ. ਸੂਚਨਾ ਮਿਲੀ ਸੀ ਕਿ ਦਾਉਕੇ ਚੌਕੀ ਦੇ ਇਲਾਕੇ ‘ਚ ਇਕ ਖੇਤ ‘ਚ ਇਕ ਡਰੋਨ ਡਿੱਗਿਆ ਹੈ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਡਰੋਨ ਨੂੰ ਜ਼ਬਤ ਕਰ ਲਿਆ ਗਿਆ। ਪਿਛਲੇ ਕੁਝ ਮਹੀਨਿਆਂ ਤੋਂ ਪਾਕਿਸਤਾਨੀ ਤਸਕਰਾਂ ਅਤੇ ਸਮੱਗਲਰਾਂ ਵੱਲੋਂ ਭਾਰਤੀ ਖੇਤਰ ਵਿੱਚ ਛੋਟੇ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਅੱਧੇ ਕਿੱਲੋ ਤੋਂ ਲੈ ਕੇ ਇੱਕ ਕਿੱਲੋ ਤੱਕ ਦੇ ਭਾਰ ਨਾਲ ਉੱਡ ਸਕਦੇ ਹਨ।