Connect with us

Punjab

BSF ਨੇ ਭਾਰਤੀ ਸਰਹੱਦ ‘ਚ ਘੁਸਪੈਠ ਕਰਨ ਵਾਲੇ ਪਾਕਿਸਤਾਨੀ ਨੂੰ ਪਾਕਿ ਰੇਂਜਰਾਂ ਦੇ ਕੀਤਾ ਹਵਾਲੇ

Published

on

ਫ਼ਿਰੋਜ਼ਪੁਰ 28ਜੂਨ 2023: ਬੀ.ਐੱਸ.ਐੱਫ ਵੱਲੋਂ ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਇਕ ਪਾਕਿ ਨਾਗਰਿਕ ਨੂੰ ਗਲਤੀ ਨਾਲ ਭਾਰਤੀ ਖੇਤਰ ‘ਚ ਘੁਸਪੈਠ ਕਰਨ ਦੇ ਦੋਸ਼ ‘ਚ ਕਾਬੂ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਐੱਸ.ਐੱਫ ਪੰਜਾਬ ਫਰੰਟੀਅਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁੱਛਗਿੱਛ ਕਰਨ ‘ਤੇ ਇਹ ਗੱਲ ਸਾਹਮਣੇ ਆਈ ਕਿ ਇਹ ਪਾਕਿਸਤਾਨੀ ਨਾਗਰਿਕ ਅਣਜਾਣੇ ‘ਚ ਭਾਰਤੀ ਖੇਤਰ ‘ਚ ਦਾਖਲ ਹੋਇਆ ਸੀ ਅਤੇ ਉਸ ਕੋਲੋਂ ਕੋਈ ਵੀ ਇਲਜ਼ਾਮ ਵਾਲੀ ਸਮੱਗਰੀ ਨਹੀਂ ਮਿਲੀ।

ਬੀਐਸਐਫ ਅਧਿਕਾਰੀਆਂ ਨੇ ਇਸ ਦੀ ਸ਼ਿਕਾਇਤ ਪਾਕਿ ਰੇਂਜਰਾਂ ਨੂੰ ਕੀਤੀ ਅਤੇ ਰੋਸ ਪ੍ਰਗਟ ਕੀਤਾ ਅਤੇ ਅੱਜ ਸ਼ਾਮ 5:10 ਵਜੇ ਇਸ ਪਾਕਿ ਨਾਗਰਿਕ ਨੂੰ ਮਨੁੱਖੀ ਆਧਾਰ ‘ਤੇ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ।