Connect with us

Punjab

BSF ਦੇ ਜਵਾਨਾਂ ਨੇ ਦਾਖਲ ਨਹੀਂ ਹੋਣ ਦਿੱਤਾ ਡਰੋਨ,ਇਲਾਕੇ ‘ਚ SEARCH OPERATION ਜਾਰੀ

Published

on

ਪੰਜਾਬ ਦੇ ਗੁਰਦਾਸਪੁਰ ਸੈਕਟਰ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਦਾਖਲ ਹੋਏ ਇੱਕ ਡਰੋਨ ਨੂੰ ਜਵਾਨਾਂ ਨੇ ਗੋਲੀਬਾਰੀ ਕਰਕੇ ਸਰਹੱਦ ਪਾਰ ਕਰਨ ਤੋਂ ਰੋਕ ਦਿੱਤਾ। ਡਰੋਨ ਨੂੰ ਗੋਲੀ ਮਾਰ ਕੇ ਪਾਕਿਸਤਾਨ ਵਾਪਸ ਪਰਤਿਆ। ਬੀਐਸਐਫ ਪੰਜਾਬ ਫਰੰਟੀਅਰ ਅਨੁਸਾਰ ਇਲਾਕੇ ਵਿੱਚ ਸਰਚ ਆਪਰੇਸ਼ਨ ਜਾਰੀ ਹੈ। ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।

ਬੁੱਧਵਾਰ-ਵੀਰਵਾਰ ਰਾਤ ਨੂੰ ਅਟਾਰੀ ਸਰਹੱਦ ‘ਤੇ ਡਰੋਨ ਦੇਖਿਆ ਗਿਆ
ਬੀਐਸਐਫ ਦੇ ਜਵਾਨਾਂ ਨੇ ਬੁੱਧਵਾਰ-ਵੀਰਵਾਰ ਦੀ ਰਾਤ ਨੂੰ ਅਟਾਰੀ ਸਰਹੱਦ ‘ਤੇ ਪਿੰਡ ਧਨੋਏ ਕਲਾਂ ਨੇੜੇ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ। ਸਰਹੱਦੀ ਪਿੰਡ ਖੇਤਰ ਵਿੱਚ ਗਸ਼ਤ ਕਰ ਰਹੇ ਦਸਤੇ ਨੇ ਇੱਕ ਵਾਰ ਫਿਰ ਤੜਕੇ 2.15 ਵਜੇ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਸ ਤੋਂ ਤੁਰੰਤ ਬਾਅਦ ਬੀਐਸਐਫ ਨੇ ਸਰਚ ਆਪਰੇਸ਼ਨ ਦੌਰਾਨ ਪਿੰਡ ਧਨੋਏ ਕਲਾਂ ਦੇ ਬਾਹਰ ਸਥਿਤ ਖੇਤਾਂ ਵਿੱਚ ਟੁੱਟਿਆ ਹੋਇਆ ਡਰੋਨ ਬਰਾਮਦ ਕੀਤਾ। ਇਸ ਤੋਂ ਇਲਾਵਾ ਬੀ.ਐਸ.ਐਫ ਨੇ ਦੋ ਪੈਕਟ ਹੈਰੋਇਨ (ਦੋ ਕਿਲੋ) ਅਤੇ ਅਫੀਮ ਦੇ ਦੋ ਛੋਟੇ ਪੈਕੇਟ ਵੀ ਬਰਾਮਦ ਕੀਤੇ ਹਨ।