Punjab
BSF ਨੇ ਤਰਨਤਾਰਨ ਸਰਹੱਦ ਤੋਂ ਡਰੋਨ ਕੀਤਾ ਜ਼ਬਤ, 21 ਕਰੋੜ ਰੁਪਏ ਦੀ ਹੈਰੋਇਨ ਵੀ ਹੋਈ ਬਰਾਮਦ

13ਅਕਤੂਬਰ 2023: ਪਾਕਿਸਤਾਨੀ ਸਮੱਗਲਰਾਂ ਦੀ ਇੱਕ ਹੋਰ ਕੋਸ਼ਿਸ਼ ਬੀਤੀ ਰਾਤ ਨਾਕਾਮ ਹੋ ਗਈ ਹੈ। ਭਾਰਤੀ ਸਰਹੱਦ ਦੀ ਰਾਖੀ ਕਰ ਰਹੀ BSF ਨੇ ਪੰਜਾਬ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਇੱਕ ਪਾਕਿਸਤਾਨੀ ਡਰੋਨ ਜ਼ਬਤ ਕੀਤਾ ਹੈ। ਇੰਨਾ ਹੀ ਨਹੀਂ ਇਸ ਡਰੋਨ ਨਾਲ ਬੰਨ੍ਹੀ ਕਰੀਬ 21 ਕਰੋੜ ਰੁਪਏ ਦੀ ਹੈਰੋਇਨ ਵੀ ਭਾਰਤੀ ਸਮੱਗਲਰਾਂ ਦੇ ਹੱਥ ਲੱਗਣ ਤੋਂ ਪਹਿਲਾਂ ਹੀ ਬਰਾਮਦ ਕੀਤੀ ਗਈ ਹੈ।
ਇਹ ਕਾਮਯਾਬੀ ਤਰਨਤਾਰਨ ਦੇ ਸਰਹੱਦੀ ਪਿੰਡ ਦਲੇਰੀ ‘ਚ ਬੀਐਸਐਫ ਅਤੇ ਪੰਜਾਬ ਪੁਲੀਸ ਨੂੰ ਮਿਲੀ ਹੈ।
Continue Reading