Connect with us

India

BSF ਜਵਾਨ ਵੱਲੋਂ ਕਾਰਵਾਈ ਦੌਰਾਨ ਵੱਡੀ ਮਾਤਰਾ ‘ਚ ਹੈਰੋਇਨ ਤੇ ਅਫੀਮ ਬਰਾਮਦ, ਦੋਸ਼ੀਆਂ ਨੂੰ ਵੀ ਕੀਤਾ ਗ੍ਰਿਫ਼ਤਾਰ

ਬੀ ਐੱਸ ਐਫ ਵੱਲੋਂ ਵੱਖ ਵੱਖ ਥਾਵਾਂ ਤੇ ਕਾਰਵਾਈ ਕਰਦੇ ਹੋਏ 3 ਕਿੱਲੋ 616 ਗ੍ਰਾਮ ਹੈਰੋਇਨ, 30 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਦੱਸ ਦਈਏ ਜਿਸਤੋਂ ਬਾਅਦ 5 ਦੋਸ਼ੀਆ ਨੂੰ ਵੀ ਕਾਬੂ ਕੀਤਾ ਗਿਆ। ਜਾਣਕਾਰੀ ਅਨੁਸਾਰ ਵਾਂ ਤਾਰਾ ਸਿੰਘ ਥਾਣਾ ਖਾਲੜਾ ਤੋਂ 1 ਕਿੱਲੋ 200 ਗ੍ਰਾਮ ਅਤੇ ਨੌਸ਼ਹਿਰਾ ਢਾਲਾ ਤੋਂ 2 ਕਿੱਲੋ 416 ਗ੍ਰਾਮ ਹੈਰੋਇਨ ਬਰਾਮਦ

Published

on

23 ਅਗਸਤ: ਬੀ ਐੱਸ ਐਫ ਵੱਲੋਂ ਵੱਖ ਵੱਖ ਥਾਵਾਂ ਤੇ ਕਾਰਵਾਈ ਕਰਦੇ ਹੋਏ 3 ਕਿੱਲੋ 616 ਗ੍ਰਾਮ ਹੈਰੋਇਨ, 30 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਦੱਸ ਦਈਏ ਜਿਸਤੋਂ ਬਾਅਦ 5 ਦੋਸ਼ੀਆ ਨੂੰ ਵੀ ਕਾਬੂ ਕੀਤਾ ਗਿਆ। ਜਾਣਕਾਰੀ ਅਨੁਸਾਰ ਵਾਂ ਤਾਰਾ ਸਿੰਘ ਥਾਣਾ ਖਾਲੜਾ ਤੋਂ 1 ਕਿੱਲੋ 200 ਗ੍ਰਾਮ ਅਤੇ ਨੌਸ਼ਹਿਰਾ ਢਾਲਾ ਤੋਂ 2 ਕਿੱਲੋ 416 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਫੜੇ ਦੋਸ਼ੀਆ ਵਿੱਚ ਬਿਕਰਮਜੀਤ ਸਿੰਘ,ਨਿਰਮਲ ਸਿੰਘ,ਨਛੱਤਰ ਸਿੰਘ,ਪੰਜਾਬ ਸਿੰਘ, ਤਰਸੇਮ ਸਿੰਘ ਅਤੇ ਰਾਜੂ ਸ਼ਾਮਿਲ ਹਨ। ਇਨ੍ਹਾਂ ਖ਼ਿਲਾਫ਼ ਥਾਣਾ ਖਾਲੜਾ ਅਤੇ ਥਾਣਾ ਸਰਾਏ ਅਮਾਨਤ ਖਾਂ ਵਿੱਚ ਮਾਮਲੇ ਦਰਜ ਕੀਤੇ ਗਏ ਹਨ।