Punjab
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਕੱਲ੍ਹ ਤੋਂ ਸ਼ੁਰੂ

29 ਫਰਵਰੀ 2024: ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜੋ ਕਿ 15 ਮਾਰਚ ਤੱਕ ਚੱਲੇਗਾ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ 5 ਮਾਰਚ ਨੂੰ ਬਜਟ ਪੇਸ਼ ਕਰਨਗੇ। ਪੰਜਾਬ ਵਿੱਚ ਚੱਲ ਰਹੀ 16ਵੀਂ ਵਿਧਾਨ ਸਭਾ ਦਾ ਬਜਟ ਭਲਕੇ ਸਵੇਰੇ 11 ਵਜੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਸੰਬੋਧਨ ਨਾਲ ਸ਼ੁਰੂ ਹੋਵੇਗਾ।
ਭਾਸ਼ਣ ਉਪਰੰਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। 2-3 ਮਾਰਚ (ਸ਼ਨੀਵਾਰ, ਐਤਵਾਰ) ਨੂੰ ਛੁੱਟੀ ਰਹੇਗੀ। 4 ਮਾਰਚ ਨੂੰ ਰਾਜਪਾਲ ਦੇ ਸੰਬੋਧਨ ‘ਤੇ ਬਹਿਸ ਹੋਵੇਗੀ। 5 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ, ਜਿਸ ‘ਤੇ 6 ਮਾਰਚ ਨੂੰ ਬਹਿਸ ਹੋਵੇਗੀ। 7-8 ਮਾਰਚ ਨੂੰ ਸਰਕਾਰੀ ਸਮਾਗਮ ਅਤੇ ਹੋਰ ਮੀਟਿੰਗਾਂ ਹੋਣਗੀਆਂ। ਫਿਰ 9 ਅਤੇ 10 ਮਾਰਚ (ਸ਼ਨੀਵਾਰ, ਐਤਵਾਰ) ਨੂੰ ਛੁੱਟੀ ਹੋਵੇਗੀ, ਜਿਸ ਤੋਂ ਬਾਅਦ ਬਾਕੀ ਦਿਨਾਂ ਵਿਚ ਹੋਰ ਕੰਮਕਾਜ ਹੋਵੇਗਾ ਅਤੇ ਵੱਖ-ਵੱਖ ਬਿੱਲ ਵੀ ਪਾਸ ਕੀਤੇ ਜਾਣਗੇ। 15 ਮਾਰਚ ਤੱਕ ਚੱਲਣ ਵਾਲੇ ਬਜਟ ਸੈਸ਼ਨ ਦੌਰਾਨ 5 ਛੁੱਟੀਆਂ ਹੋਣਗੀਆਂ।