Punjab
Delhi ਤੋਂ Amritsar ਦੇ ਵਿਚਕਾਰ ਦੌੜੇਗੀ ਬੁਲੇਟ ਟ੍ਰੇਨ

BULLET TRAIN : ਪੰਜਾਬ ਵਾਸੀਆਂ ਲਈ ਖੁਸ਼ਖਬਰੀ ਹੈ। ਦਰਅਸਲ, ਬੁਲੇਟ ਟਰੇਨ ਜਲਦੀ ਹੀ ਦਿੱਲੀ-ਅੰਮ੍ਰਿਤਸਰ ਰੂਟ ‘ਤੇ ਚੱਲੇਗੀ, ਜਿਸ ਲਈ ਰੂਟ ਦਾ ਖੁਲਾਸਾ ਹੋਇਆ ਹੈ। ਸੂਬੇ ਵਿੱਚ ਇਸ ਹਾਈ ਸਪੀਡ ਰੇਲ ਲਾਈਨ ਲਈ ਸਰਵੇ ਦਾ ਕੰਮ ਵੱਡੇ ਪੱਧਰ ’ਤੇ ਸ਼ੁਰੂ ਹੋ ਗਿਆ ਹੈ ਅਤੇ ਜ਼ਮੀਨ ਐਕੁਆਇਰ ਕਰਨ ਸਬੰਧੀ ਕਿਸਾਨਾਂ ਨਾਲ ਗੱਲਬਾਤ ਵੀ ਸ਼ੁਰੂ ਹੋ ਗਈ ਹੈ।
ਸੂਤਰਾਂ ਮੁਤਾਬਕ ਬੁਲੇਟ ਟਰੇਨ ਦਿੱਲੀ ਤੋਂ ਬਹਾਦਰਗੜ੍ਹ, ਝੱਜਰ, ਸੋਨੀਪਤ, ਪਾਣੀਪਤ, ਕੁਰੂਕਸ਼ੇਤਰ, ਅੰਬਾਲਾ, ਚੰਡੀਗੜ੍ਹ, ਲੁਧਿਆਣਾ, ਜਲੰਧਰ ਤੋਂ ਹੁੰਦੀ ਹੋਈ ਅੰਮ੍ਰਿਤਸਰ ਪੁੱਜੇਗੀ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀ ਬੁਲੇਟ ਟਰੇਨ ਕੁੱਲ 15 ਸਟੇਸ਼ਨਾਂ ‘ਤੇ ਰੁਕੇਗੀ। ਇਸ ਦੇ ਨਾਲ ਹੀ ਇਹ ਰੇਲਗੱਡੀ ਇੱਕ ਸਮੇਂ ਵਿੱਚ ਲਗਭਗ 750 ਯਾਤਰੀਆਂ ਨੂੰ ਲੈ ਕੇ ਜਾ ਸਕੇਗੀ, ਦਿੱਲੀ ਤੋਂ ਅੰਮ੍ਰਿਤਸਰ ਤੱਕ ਦਾ 465 ਕਿਲੋਮੀਟਰ ਦਾ ਸਫਰ ਸਿਰਫ 2 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਪੂਰਾ ਹੋਵੇਗਾ। ਇਸ ਨਾਲ ਪੰਜਾਬ ਤੋਂ ਦਿੱਲੀ ਜਾਣ ਵਾਲੇ ਕਾਰੋਬਾਰੀਆਂ ਦੇ ਨਾਲ-ਨਾਲ ਲੋਕਾਂ ਨੂੰ ਵੀ ਕਾਫੀ ਫਾਇਦਾ ਹੋਵੇਗਾ।
ਪਤਾ ਲੱਗਾ ਹੈ ਕਿ ਇਸ ਰੇਲ ਗੱਡੀ ਲਈ ਦਿੱਲੀ ਅਤੇ ਅੰਮ੍ਰਿਤਸਰ ਦੇ ਵਿਚਕਾਰ ਪੈਂਦੇ 343 ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਜਾਵੇਗੀ, ਜਿਸ ਵਿੱਚ ਦਿੱਲੀ ਦੇ 22 ਪਿੰਡ, ਹਰਿਆਣਾ ਦੇ 135 ਪਿੰਡ ਅਤੇ ਪੰਜਾਬ ਦੇ 186 ਪਿੰਡ ਸ਼ਾਮਲ ਹੋਣਗੇ। ਕਿਸਾਨਾਂ ਨੂੰ ਹਰੇਕ ਪਿੰਡ ਦੇ ਕੁਲੈਕਟਰ ਰੇਟ ‘ਤੇ ਜ਼ਮੀਨ ਲਈ 5 ਗੁਣਾ ਰਕਮ ਦਿੱਤੀ ਜਾਵੇਗੀ।