Punjab
ਪੰਜਾਬ ‘ਚ ਚੱਲੀਆਂ ਤਾਬੜਤੋੜ ਗੋਲੀਆਂ, ASI ਦੇ ਬੇਟੇ ‘ਤੇ ਅੰਨ੍ਹੇਵਾਹ ਹੋਈ ਫਾਇਰਿੰਗ

ਇੱਥੇ ਬਬਲੂ ਸਵੀਟਸ ਦੀ ਦੁਕਾਨ ਰਈਆ ਵਿਖੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਗੋਲੀਆਂ ਲੱਗਣ ਨਾਲ ਏਐਸਆਈ ਦਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ।
ਜ਼ਖਮੀ ਅਕਾਸ਼ਦੀਪ ਸਿੰਘ ਪੁੱਤਰ ਏ.ਐੱਸ.ਆਈ. ਦਲਜੀਤ ਸਿੰਘ ਵਾਸੀ ਨਿੱਕਾ ਰਈਆ ਨੇ ਦੱਸਿਆ ਕਿ ਉਹ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਗੁਰਜੰਟ ਸਿੰਘ ਹਸਨਪੁਰ, ਮਨਪ੍ਰੀਤ ਸਿੰਘ ਪੱਡਾ, ਵਿੱਕੀ, ਅਜੇ, ਰਾਜਾ ਵਾਸੀ ਡਬਗੜ੍ਹ ਰਈਆ, ਗੋਪਾ ਬੁਟਾਰੀ ਅਤੇ ਹੋਰ ਅਣਪਛਾਤੇ ਨੌਜਵਾਨਾਂ ਨੇ ਘਰ ਆ ਕੇ ਮੇਰੇ ‘ਤੇ ਕਈ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਦੋ ਗੋਲੀਆਂ ਇੱਕ ਪੱਟ ਵਿੱਚ ਲੱਗੀਆਂ ਅਤੇ ਇੱਕ ਗੋਲੀ ਖੱਬੀ ਲੱਤ ਵਿੱਚ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਪਰਿਵਾਰ ਅਤੇ ਦੋਸਤ ਉਸਨੂੰ ਬਾਬਾ ਬਕਾਲਾ ਸਿਵਲ ਹਸਪਤਾਲ ਲੈ ਗਏ ਪਰ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਡੀ.ਐਸ.ਪੀ. ਹਰਿਕ੍ਰਿਸ਼ਨ ਸਿੰਘ ਨੇ ਬਾਬਾ ਬਕਾਲਾ ਸਾਹਿਬ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚ ਕੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।