Punjab
ਇਸ ਮੁਸ਼ਕਿਲ ਸਮੇਂ ਵਿੱਚ ਵੀ ਆਪਣੀ ਡਿਊਟੀ ਨਿਭਾ ਰਹੇ ਲੋਕ ਰੱਬ ਤੋਂ ਘੱਟ ਨਹੀਂ – ਕੈਬਿਨਟ ਮੰਤਰੀ

ਪੰਜਾਬ ਵਿੱਚ ਕੋਰੋਨਾ ਦੀ ਦਹਿਸ਼ਤ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਕਰਫਿਊ ਐਲਾਨ ਕੀਤਾ ਗਿਆ ਹੈ ਜਿਸਤੋਂ ਬਾਅਦ ਕਈਆਂ ਦੀ ਜ਼ਿੰਦਗੀ ਥਮ ਚੁੱਕੀ ਹੈ ਅਤੇ ਡਾਕਟਰਾਂ ਸਮੇਤ, ਪੁਲਿਸ ਕਰਮਚਾਰੀ, ਸਫਾਈ ਕਰਮਚਾਰੀ ਇਸ ਮੁਸ਼ਕਿਲ ਸਮੇਂ ਵਿੱਚ ਵੀ ਆਪਣਾ ਕੰਮ ਕਰ ਰਹੇ ਹਨ। ਕੈਬਿਨਟ ਮੰਤਰੀ ਸੁੰਦਰ ਸ਼ਾਮ ਨੇ ਹੁਸ਼ਿਆਰਪੁਰ ਵਿਖੇ ਕਿਹਾ ਇਹ ਸਾਰੇ ਪਰਮਾਤਮਾ ਤੋਂ ਘੱਟ ਨਹੀਂ ਹਨ ਨਾਲ ਹੀ ਇਹਨਾਂ ਵਿੱਚਕਾਰ ਮਾਸਕ, ਸੈਨਿਟਾਇਜ਼ਰ ਅਤੇ ਗਲਬਸ ਵੰਡੇ।

ਇਸ ਮੌਕੇ ਤੇ ਅਰੋੜਾ ਨੇ ਅੰਮ੍ਰਿਤਸਰ ਵਿੱਚ ਕੋਰੋਨਾ ਤੋਂ ਠੀਕ ਹੋਏ ਵਿਅਕਤੀ ਬਾਰੇ ਗੱਲ ਕਰਦਿਆਂ ਖੁਸ਼ੀ ਜ਼ਾਹਿਰ ਕੀਤੀ ਤੇ ਕਿਹਾ ਕਿ ਕੋਰੋਨਾ ਤੋਂ ਡਰਨ ਦੀ ਨਹੀ ਬਲਕਿ ਲੜਨ ਦੀ ਲੋੜ ਹੈ ਜਿਸਤੋਂ ਘਰ ਬੈਠ ਕੇ ਲੜਿਆ ਜਾ ਸਕਦਾ ਹੈ