Connect with us

India

ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਿੱਖਿਆ ਤੇ ਲੋਕ ਨਿਰਮਾਣ ਵਿਭਾਗ ਦੇ 56 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

Published

on

ਚੰਡੀਗੜ੍ਹ, 15 ਜੂਨ : ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ ਵਿਭਾਗਾਂ ਦੇ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਦੋਵਾਂ ਵਿਭਾਗਾਂ ਦੇ 56 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਸਿੱਖਿਆ ਵਿਭਾਗ ਵਿੱਚ 40 ਉਮੀਦਵਾਰਾਂ ਅਤੇ ਲੋਕ ਨਿਰਮਾਣ ਵਿਭਾਗ ਦੇ 16 ਉਮੀਦਵਾਰਾਂ ਨੂੰ ਤਰਸ ਦੇ ਆਧਾਰ ’ਤੇ ਵੱਖ-ਵੱਖ ਅਹੁਦਿਆਂ ਲਈ ਨਿਯੁਕਤੀ ਪੱਤਰ ਦੇਣ ਸਬੰਧੀ ਪੰਜਾਬ ਭਵਨ ਵਿਖੇ ਰੱਖੇ ਗਏ ਸੰਖੇਪ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਨੇ ਸਮੂਹ ਉਮੀਦਵਾਰਾਂ ਨੂੰ ਤਨਦੇਹੀ ਤੇ ਈਮਾਨਦਾਰੀ ਨਾਲ ਆਪਣੀ ਜਿੰਮੇਵਾਰੀ ਨਿਭਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਦੋਹਾਂ ਵਿਭਾਗਾਂ ਵਿੱਚ ਬਹੁਤ ਹੀ ਘੱਟ ਸਮੇਂ ਵਿੱਚ ਤਰਸ ਦੇ ਆਧਾਰ ’ਤੇ ਨੌਕਰੀਆਂ ਦੇਣ ਦੇ ਮਾਮਲੇ ਨਿਬੇੜੇ ਗਏ ਹਨ।
ਵਿਜੈ ਇੰਦਰ ਸਿੰਗਲਾ ਨੇ ਨਵ-ਨਿਯੁਕਤ ਮੁਲਾਜਮਾਂ ਨੂੰ ਸੰਬੋਧਨ ਹੁੰਦਿਆਂ ਕਿਹਾ, “ਤੁਹਾਡੀ ਇਕ ਜੰਿਮੇਵਾਰੀ ਆਪਣੇ ਪਰਿਵਾਰਾਂ ਦਾ ਗੁਜਾਰਾ ਚਲਾਉਣਾ ਅਤੇ ਦੂਜੀ ਜ਼ਿੰਮੇਵਾਰੀ ਵਿਭਾਗ ਵਿੱਚ ਮਿਲੇ ਕੰਮ ਨੂੰ ਤਨਦੇਹੀ ਤੇ ਈਮਾਨਦਾਰੀ ਨਾਲ ਕਰਨ ਦੀ ਬਣਦੀ ਹੈ।’’ ਮੁਲਾਜ਼ਮਾਂ ਨੂੰ ਭਵਿੱਖ ਵਿੱਚ ਹੋਰ ਮੱਲਾਂ ਮਾਰਨ ਲਈ ਪ੍ਰੇਰਦਿਆਂ ਉਨ੍ਹਾਂ ਕਿਹਾ, “ਤੁਸੀਂ ਜਿਸ ਅਹੁਦੇ ਉਤੇ ਨਿਯੁਕਤ ਹੋਏ ਹੋ, ਇਹ ਇਕ ਮੁੱਢਲਾ ਪਲੇਟਫਾਰਮ ਹੈ। ਇਸ ਤੋਂ ਅੱਗੇ ਤਰੱਕੀ ਕਰੋ ਅਤੇ ਆਪਣੇ ਆਪ ਨੂੰ ਕਾਬਲ ਬਣਾਉ। ਤੁਹਾਡਾ ਇਹ ਹੰਭਲਾ ਤੁਹਾਡੇ ਵਿਛੜੇ ਪਰਿਵਾਰਕ ਮੈਂਬਰਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗਾ।’’

ਸਿੱਖਿਆ ਵਿਭਾਗਾਂ ਵਿੱਚ ਅੱਜ ਕੁੱਲ 40 ਉਮੀਦਵਾਰਾਂ ਨੂੰ ਤਰਸ ਦੇ ਆਧਾਰ ’ਤੇ ਨਿਯੁਕਤੀ ਪੱਤਰ ਦਿੱਤੇ ਗਏ, ਜਿਨ੍ਹਾਂ ਵਿੱਚ ਮਾਸਟਰ ਕਾਡਰ ਦੇ 3 ਉਮੀਦਵਾਰ, ਕਲਰਕ ਦੀ ਆਸਾਮੀ ਲਈ 6, ਸੇਵਾਦਾਰ ਦੀ ਆਸਾਮੀ ਲਈ 14, ਚੌਕੀਦਾਰ ਲਈ 12 ਅਤੇ ਸਫਾਈ ਸੇਵਕ ਦੀ ਆਸਾਮੀ ਲਈ 5 ਉਮੀਦਵਾਰ ਸਾਮਲ ਹਨ। ਇਨ੍ਹਾਂ ਵਿੱਚ ਜਤਿੰਦਰ ਸਿੰਘ ਪੰਨੂ, ਕਿਰਨਦੀਪ ਕੌਰ ਤੇ ਮਿਸ ਅਲਕਾ ਰਾਣੀ ਨੂੰ ਮਾਸਟਰ ਕਾਡਰ, ਤੇਜਿੰਦਰਜੀਤ ਸਿੰਘ, ਗੌਤਮ ਵਰਮਾ, ਅੰਜਨਾ ਕੁਮਾਰੀ, ਹਰਜੀਤ ਕੌਰ, ਸਰਬਜੀਤ ਕੌਰ ਤੇ ਮਿਸ ਮਨਦੀਪ ਕੌਰ ਨੂੰ ਕਲਰਕ ਦੀ ਆਸਾਮੀ ਲਈ, ਪਰਮਜੀਤ ਕੌਰ, ਸਤਨਾਮ ਕੌਰ, ਪਰਵਿੰਦਰ ਸਿੰਘ, ਸਾਕਸ਼ਾਤ ਮਨੋਚਾ, ਮਿਸ ਰਮਨਦੀਪ ਕੌਰ, ਕਾਸਦੀਪ ਸਿੰਘ, ਸੰਤੋਖ ਸਿੰਘ, ਮਿਸ ਗੁਰਿੰਦਰ ਕੌਰ, ਮੰਜੂ ਰਾਣੀ, ਲਵਪ੍ਰੀਤ ਸਿੰਘ, ਕਰਨ, ਮਨਦੀਪ ਸਿੰਘ, ਮਿਸ ਕੁਲਜੀਤ ਕੌਰ ਤੇ ਜਸਵੀਰ ਕੌਰ ਨੂੰ ਸੇਵਾਦਾਰ ਦੀ ਆਸਾਮੀ ਲਈ,

ਹਰਵਿੰਦਰ ਸਿੰਘ, ਸੁਭਮ, ਰਵੀ ਕੁਮਾਰ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਗਗਨਦੀਪ ਸਿੰਘ, ਅਨਿਲਦੀਪ ਸਿੰਘ, ਪਰਮਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ, ਕਰਨ ਪਰਾਸ਼ਰ, ਸਤਿੰਦਰਪਾਲ ਸਿੰਘ ਨੂੰ ਚੌਕੀਦਾਰ ਦੀ ਆਸਾਮੀ ਲਈ ਅਤੇ ਰਾਜ ਕੌਰ, ਸਿੰਦਰਪਾਲ, ਗੁਰਸੇਵਕ ਸਿੰਘ, ਗਗਨਦੀਪ ਸਿੰਘ ਤੇ ਕਸ਼ਮੀਰ ਸਿੰਘ ਨੂੰ ਸਫਾਈ ਸੇਵਕ ਦੀ ਆਸਾਮੀ ਲਈ ਨਿਯੁਕਤੀ ਪੱਤਰ ਸੌਂਪੇ ਗਏ।

ਇਸੇ ਤਰ੍ਹਾਂ ਲੋਕ ਨਿਰਮਾਣ ਵਿਭਾਗ ਵਿੱਚ ਕੁੱਲ 16 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚ ਗਰੁੱਪ-ਸੀ ਦੀਆਂ 2 ਆਸਾਮੀਆਂ ਅਤੇ ਗਰੁੱਪ-ਡੀ ਦੀਆਂ 14 ਆਸਾਮੀਆਂ ਦੇ ਉਮੀਦਵਾਰ ਸ਼ਾਮਲ ਹਨ। ਵਿਭਾਗ ਵਿੱਚ ਮਿਸ ਤਪਨੂਰ ਕੌਰ ਅਹੂਜਾ ਤੇ ਮਿਸ ਪ੍ਰਭਜੀਤ ਕੌਰ ਨੂੰ ਕਲਰਕ ਦੀ ਆਸਾਮੀ ਲਈ, ਬਲਜੀਤ ਕੌਰ, ਮਿਸ ਤਰਨਜੋਤ ਕੌਰ, ਦੀਪਾ,ਅਮਰੀਕ ਸਿੰਘ, ਬੋਧ ਰਾਜ, ਸੁਖਵਿੰਦਰ ਸਿੰਘ, ਅਨਿਲ ਕੁਮਾਰ, ਸੰਦੀਪ ਸਿੰਘ, ਮਿਸ ਪਲਵਿੰਦਰ ਕੌਰ ਨੂੰ ਸੇਵਾਦਾਰ, ਚਰਨਜੀਤ ਸਿੰਘ ਤੇ ਅਸ਼ੋਕ ਕੁਮਾਰ ਨੂੰ ਬੇਲਦਾਰ, ਸੁਖਪ੍ਰੀਤ ਸਿੰਘ ਨੂੰ ਸਫ਼ਾਈ ਸੇਵਕ, ਝਿਰਮਲ ਸਿੰਘ ਨੂੰ ਚੌਕੀਦਾਰ ਅਤੇ ਵਰਿੰਦਰ ਕੁਮਾਰ ਨੂੰ ਫਰਾਸ਼ ਦੇ ਅਹੁਦੇ ਲਈ ਨਿਯੁਕਤੀ ਪੱਤਰ ਦਿੱਤੇ ਗਏ।

ਇਸ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਸਿੱਖਿਆ ਸਕੱਤਰ ਕਿ੍ਰਸਨ ਕੁਮਾਰ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸੁਖਜੀਤ ਪਾਲ ਸਿੰਘ,ਵੀ.ਜੇ.ਐਸ. ਢੀਂਡਸਾ, ਟੀ.ਐਸ. ਚਾਹਲ, ਜੇ.ਐਸ. ਮਾਨ, ਅਰੁਣ ਕੁਮਾਰ, ਰਾਜ ਕੁਮਾਰ, ਵਿਜੈ ਕੁਮਾਰ ਚੋਪੜਾ (ਸਾਰੇ ਚੀਫ ਇੰਜੀਨੀਅਰ ਲੋਕ ਨਿਰਮਾਣ ਵਿਭਾਗ) ਅਤੇ ਰਜਿਸਟਰਾਰ ਸਦਾ ਰਾਮ ਸਰਮਾ ਹਾਜ਼ਰ ਸਨ।

Continue Reading
Click to comment

Leave a Reply

Your email address will not be published. Required fields are marked *