Punjab
ਭਾਰਤੀ ਮੂਲਵਾਸੀ ਮੁਕਤੀ ਮੋਰਚਾ ਤੇ ਹੋਰ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਦਿੱਤਾ ਗਿਆ ਸੱਦਾ….
ਜਲੰਧਰ 5 ਅਗਸਤ 2023 : ਭਾਰਤੀ ਮੂਲਨਿਵਾਸੀ ਮੁਕਤੀ ਮੋਰਚਾ ਦੇ ਕੌਮੀ ਪ੍ਰਧਾਨ ਅਨਿਲ ਹੰਸ ਵੱਲੋਂ ਡਾ.ਬੀ.ਆਰ.ਅੰਬੇਦਕਰ ਭਵਨ ਵਿਖੇ ਹੰਗਾਮੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਮਨੀਪੁਰ ਵਿੱਚ ਹੋਈਆਂ ਹਿੰਸਕ ਝੜਪਾਂ ਅਤੇ ਔਰਤਾਂ ਨਾਲ ਹੁੰਦੇ ਵਹਿਸ਼ੀ ਸਲੂਕ ਅਤੇ ਕੇਂਦਰ ਰਾਜ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦੀ ਨਿਖੇਧੀ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਮੁੱਦੇ ਨੂੰ ਲੈ ਕੇ 9 ਅਗਸਤ ਨੂੰ ਪੰਜਾਬ ਸਣੇ ਪੂਰੇ ਸੂਬੇ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਵੱਖ-ਵੱਖ ਬਹੁਜਨ ਸਮਾਜਿਕ ਜਥੇਬੰਦੀਆਂ ਅਤੇ ਬਹੁਜਨ ਚਿੰਤਕਾਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਪੰਜਾਬ ਬੰਦ ਦੀ ਹਮਾਇਤ ਦਾ ਪ੍ਰਗਟਾਵਾ ਕੀਤਾ ਹੈ। ਵੱਖ-ਵੱਖ ਜਥੇਬੰਦੀਆਂ ਨੇ ਬੰਦ ਨੂੰ ਲਾਗੂ ਕਰਵਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਭਰੋਸਾ ਦਿੱਤਾ ਹੈ।
ਜਿਸ ਵਿੱਚ ਠੇਕੇਦਾਰ ਭਗਵਾਨ ਦਾਸ ਸਿੱਧੂ, ਭਗਵਾਨ ਵਾਲਮੀਕਿ ਟਾਈਗਰ ਫੋਰਸ ਅਜੈ ਖੋਸਲਾ, ਭਗਵਾਨ ਵਾਲਮੀਕਿ ਵੈਲਫੇਅਰ ਸੋਸਾਇਟੀ ਸੋਮਾ ਗਿੱਲ, ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾਂ ਅਤੇ ਪੀਬੀ 08 ਦੇ ਪ੍ਰਧਾਨ ਰਾਜੀਵ ਗੋਰਾ, ਪੰਜਾਬ ਵਾਲਮੀਕਿ ਸਭਾ ਰਾਜੇਸ਼ ਭੱਟੀ, ਚੇਅਰਮੈਨ ਰਾਜਕੁਮਾਰ ਰਾਜੂ, ਗੁਰੂ ਰਵਿਦਾਸ ਸੇਵਾ ਦਲ ਭਿੰਦਾ ਪਹਿਲਵਾਨ, ਨੈਸ਼ਨਲ ਵਾਲਮੀਕਿ ਸਭਾ ਸੋਨੂੰ ਹੰਸ, ਸਤਿਗੁਰੂ ਕਬੀਰ ਟਾਈਗਰ ਫੋਰਸ ਅਰੁਣ ਸੰਦਲ, ਆਵਾਜ਼-ਏ-ਕੌਮ ਮਨਜੀਤ ਸਿੰਘ, ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਅਤੇ ਹੋਰ ਕਈ ਜਥੇਬੰਦੀਆਂ ਨੇ ਸਹਿਯੋਗ ਦਿੱਤਾ।