Connect with us

Corona Virus

ਕੈਨੇਡਾ ਦੇ MP ਅਤੇ NDP ਪਾਰਟੀ ਲੀਡਰ ਜਗਮੀਤ ਸਿੰਘ ਖਰਾਬ ਤਬੀਅਤ ਦੇ ਚਲਦਿਆਂ isolation ਚ

Published

on

ਡਾਕਟਰਾਂ ਨੇ ਜਗਮੀਤ ਨੂੰ ਇਕੱਲੇ ਰਹਿਣ ਦੀ ਦਿੱਤੀ ਸਲਾਹ

ਕੋਰੋਨਾ ਵਾਇਰਸ ਦੇ ਲੱਛਣਾਂ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪਤਨੀ ਸੋਫੀ ਦੇ ਸੇਲ੍ਫ਼ ਆਈਸੋਲੇਸ਼ਨ ਦੇ ਚਲਦਿਆਂ ਕੈਨੇਡਾ ਤੋਂ ਇੱਕ ਹੋਰ ਚਿੰਤਾਜਨਕ ਖ਼ਬਰ ਆ ਰਹੀ ਹੈ। MP ਅਤੇ NDP ਪਾਰਟੀ ਲੀਡਰ ਜਗਮੀਤ ਸਿੰਘ ਦੀ ਤਬੀਅਤ ਖ਼ਰਾਬ ਹੈ ਅਤੇ ਡਾਕਟਰਾਂ ਨੇ ਖ਼ਰਾਬ ਤਬੀਅਤ ਦੇ ਚਲਦਿਆਂ ਜਗਮੀਤ ਨੂੰ ਜਨਤਕ ਸੰਪਰਕ ਜਾਂ ਕਿਸੀ ਨਾਲ਼ ਮਿਲਣ ਜੁਲਣ ਤੋਂ ਪਰਹੇਜ਼ ਕਰਣ ਦੀ ਸਲਾਹ ਦਿੱਤੀ ਹੈ।

ਹਾਲਾਂਕਿ ਡਾਕਟਰਾਂ ਮੁਤਾਬਿਕ ਜਗਮੀਤ ਦੇ ਲੱਛਣ ਕੋਰੋਨਾ ਵਾਇਰਸ ਵਾਲ਼ੇ ਨਹੀਂ ਹਨ ਲੇਕਿਨ ਉਨ੍ਹਾਂ ਨੂੰ ਖ਼ੁਦ ਨੂੰ ਅਲੱਗ ਰੱਖਣ ਦੀ ਸਲਾਹ ਦੇ ਚਲਦਿਆਂ ਜਗਮੀਤ ਸਿੰਘ ਹੁਣ ਆਰਾਮ ਤੇ ਨੇ।