Punjab
ਨਹਿਰੀ ਵਿਭਾਗ ਰਿਸ਼ਵਤ ਮਾਮਲਾ
- ਵਿਜ਼ੀਲੈਂਸ ਬਿਊਰੋ ਨੇ ਲਾਇਆ ਟਰੈਪ
- ਜਿਲ੍ਹੇਦਾਰ ਤੇ ਪਟਵਾਰੀ ਰਿਸ਼ਵਤ ਸਮੇਤ ਗ੍ਰਿਫਤਾਰ
- ਪਿੰਡ ਹਰੀਕੇ ਵਾਸੀ ਗੁਰਵਿੰਦਰ ਸਿੰਘ ਨੇ ਕੀਤੀ ਸ਼ਿਕਾਇਤ
ਖ਼ਬਰ ਹੈ ਸ਼੍ਰੀ ਮੁਕਤਸਰ ਸਾਹਿਬ ਦੀ ਜਿੱਥੇ ਨਹਿਰੀ ਵਿਭਾਗ ਦੇ ਜਿਲ੍ਹੇਦਾਰ ਪਰਸ਼ੋਤਮ ਦਾਸ ਅਤੇ ਨਹਿਰੀ ਪਟਵਾਰੀ ਸੁਖਮੰਦਰ ਕੁਮਾਰ ਨੂੰ ਵਿਜ਼ੀਲੈਂਸ ਬਿਊਰੋ ਨੇ 13 ਹਜ਼ਾਰ ਦੀ ਰਿਸ਼ਵਤ ਸਮੇਤ ਗ੍ਰਿਫਤਾਰ ਕੀਤਾ ਹੈ। ਇਸਦੀ ਜਾਣਕਾਰੀ ਐੱਸ ਐੱਸ ਪੀ ਪਰਮਜੀਤ ਸਿੰਘ ਵਿਜ਼ੀਲੈਂਸ ਬਿਊਰੋ ਬਠਿੰਡਾ ਰੇਂਜ ਨੇ ਦਿੱਤੀ।ਪਿੰਡ ਹਰੀਕੇ ਵਾਸੀ ਗੁਰਵਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਕਿ ਨਹਿਰੀ ਵਿਭਾਗ ਦੇ ਇਹਨਾਂ ਕਰਮਚਾਰੀਆਂ ਨੇ ਜ਼ਮੀਨ ਨੂੰ ਪਾਣੀ ਦੇਣ ਲਈ ਖਾਲੇ ਵਿੱਚੋਂ ਪਾਣੀ ਦਾ ਟੱਕ ਲਾਉਣ ਅਤੇ ਪਾਣੀ ਦੀ ਪੱਕੀ ਵਾਰੀ ਦੇਣ ਲਈ ਰਿਸ਼ਵਤ ਦੀ ਮੰਗ ਕੀਤੀ ਸੀ।
ਗੁਰਵਿੰਦਰ ਸਿੰਘ ਪਹਿਲਾਂ ਇਹਨਾਂ ਅਫਸਰਾਂ ਨੂੰ ਇਸ ਕੰਮ ਬਦਲੇ 7 ਹਜ਼ਾਰ ਰੁਪਏ ਦੀ ਰਿਸ਼ਵਤ ਦੇ ਚੁੱਕਿਆ ਸੀ ਅਤੇ ਬਾਅਦ ਵਿੱਚ ਇਹਨਾਂ ਨੇ 30 ਰੁਪਏ ਰਿਸ਼ਵਤ ਦੀ ਫਿਰ ਮੰਗ ਕੀਤੀ ਸੀ। ਸ਼ਿਕਾਇਤ ਕਰਤਾ ਨੇ ਇਸਦੀ ਸੂਚਨਾ ਵਿਜ਼ੀਲੈਂਸ ਬਿਊਰੋ ਨੂੰ ਦਿੱਤੀ ਅਤੇ ਵਿਜ਼ੀਲੈਂਸ ਬਿਊਰੋ ਨੇ ਟਰੈਪ ਲਾ ਕੇ ਕੋਟਕਪੂਰਾ ਰੇਲਵੇ ਸਟੇਸ਼ਨ ਨਜ਼ਦੀਕ ਨਹਿਰੀ ਪਟਵਾਰੀ ਅਤੇ ਪਰਸ਼ੋਤਮ ਦਾਸ ਨੂੰ ਰੰਗੇ ਹੱਥੀਂ ਫੜ ਲਿਆ।ਰਿਸ਼ਵਤ ਵਜੋਂ ਦਿੱਤੀ ਗਈ ਰਕਮ ਨੂੰ ਮੌਕੇ ਤੇ ਹਾਂਸਿਲ ਕਰ ਲਈ,ਵਿਜ਼ੀਲੈਂਸ ਨੇ ਮੁਕੱਦਮਾਂ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Continue Reading