India
ਮੁੱਖ ਮੰਤਰੀ ਸਮੇਤ ਸਾਰੇ ਮੰਤਰੀਆਂ ਦਾ ਹੋਵੇਗਾ ਕੋਰੋਨਾ ਟੈਸਟ

ਚੰਡੀਗੜ੍ਹ, 15 ਜੁਲਾਈ: ਬੀਤੇ ਦਿਨੀਂ ਕੈਬਿਨੇਟ ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਕੋਰੋਨਾ ਪਾਜ਼ਿਟਿਵ ਆਉਣ ਮਗਰੋਂ ਮੁੱਖ ਮੰਤਰੀ ਪੰਜਾਬ ਦੇ ਕਹਿਣ ‘ਤੇ ਬਾਕੀ ਦੇ ਮੰਤਰੀ ਵੀ ਆਪੋ ਆਪਣਾ ਕੋਰੋਨਾ ਟੈਸਟ ਕਰਾ ਰਹੇ ਨੇ, ਜਿਸਦੀ ਰਿਪੋਰਟ ਅੱਜ ਜਾਂ ਭਲਕੇ ਤੱਕ ਆਉਣ ਦੀ ਸੰਭਾਵਨਾ ਹੈ। ਇਸ ਬਾਰੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਅੱਜ ਚੰਡੀਗੜ੍ਹ ‘ਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਮੰਤਰੀਆਂ ਨੇ ਅੱਜ ਪੰਜਾਬ ਭਵਨ ‘ਚ ਜਾ ਕੇ ਆਪਣੇ ਟੈਸਟ ਦਿੱਤੇ ਨੇ ਤੇ ਜਿਸਦੀਆਂ ਰਿਪੋਰਟਾਂ ਜਲਦ ਆ ਜਾਣਗੀਆਂ।