Governance
ਕੈਪਟਨ ਅਮਰਿੰਦਰ ਨੇ ਪੰਜਾਬ ਪੁਲਿਸ ਨੂੰ ਕਰਫਿਊ ਦੀ ੳੁਲੰਘਣਾ ਕਰਨ ਵਾਲਿਆਂ ਖ਼ਿਲਾਫ਼ ਨਰਮੀ ਦਿਖਾਉਣ ਲਈ ਕਿਹਾ
ਪੰਜਾਬ ਵਿੱਚ ਕਰਫਿਊ ਤੋਂ ਬਾਅਦ ਵੀ ਲੋਕੀ ਬਾਹਰ ਜਾ ਰਹੇ ਹਨ ਤੇ ਇਹਨਾ ਦੀ ਪੁਲਿਸ ਵੱਲੋਂ ਕੁਟਾਈ ਵੀ ਕੀਤੀ ਜਾ ਰਹੀ ਹੈ ਤਾਂ ਜੀ ਇਹ ਘਰ ਦੇ ਅੰਦਰ ਹੀ ਰਹਿਣ। ਪੁਲਿਸ ਵੱਲੋਂ ਕਰਫਿਊ ਦੀ ਉਲਘਣਾ ਕਰਨ ਵਾਲਿਆਂ ਤੇ ਲਾਠੀ ਚਾਰਜ ਕੀਤੀਆ ਜਾ ਰਹੀਆਂ ਹਨ ਇਸਨੂੰ ਦੇਖਦੇ ਹੋਏ ਪੁਲਿਸ ਵੱਲੋਂ ਨਾਗਰਿਕਾਂ ਨਾਲ ਸਖਤੀ ਤੌਰ ਤੇ ਪੇਸ਼ ਆਉਣ ਲਈ ਮਨਾਹੀ ਕਰਦੇ ਹੋਏ ਕੈਪਟਨ ਨੇ ਪੰਜਾਬ ਪੁਲਿਸ ਨੂੰ ਲੋਕਾਂ ਵੱਲੋਂ ਕਰਫਿਊ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਨਰਮੀ ਹੋਣ ਦੇ ਨਿਰਦੇਸ਼ ਦਿੱਤੇ ਹਨ। ਇਸਦੇ ਨਾਲ ਹੀ ਕਿਹਾ ਕਿ ਇਸ ਸਥਿਤੀ ਤੋਂ ਨਜਿੱਠਣ ਲਈ ਦੂਜਾ ਉਪਾਅ ਲੱਭਿਆ ਜਾਵੇਂ ਖਾਸਤੌਰ ਓਹਨਾ ਲਈ ਜੋ ਜ਼ਰੂਰਤ ਦਾ ਸਾਮਾਨ ਲੈਣ ਬਾਹਰ ਜਾ ਰਹੇ ਹਨ।
ਡੀ ਜੀ ਪੀ ਦਿਨਕਰ ਗੁਪਤਾ ਨੂੰ ਨਿਰਦੇਸ਼ ਦਿੱਤੇ ਕਿ ਉਹ ਪੁਲਿਸ ਕਰਮਚਾਰੀਆਂ ਨੂੰ ਜਾਗਰੂਕ ਕਰਨ ਲਈ ਹਰ ਸੰਭਵ ਕਦਮ ਚੁੱਕਣ ਅਤੇ ਉਨ੍ਹਾਂ ਨੂੰ ਕਰਫਿਊ ਦੀ ਉਲੰਘਣਾ ਦੇ ਮਾਮਲਿਆਂ ਵਿਚ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈਣ ਵਿਰੁੱਧ ਚੇਤਾਵਨੀ ਵੀ ਦੇਣ।
ਇਸਦੇ ਨਾਲ ਹੀ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਮਰਜੈਂਸੀ ਦੀ ਸਥਿਤੀ ਸਮੇਂ ਘਰਾਂ ਵਿੱਚ ਹੀ ਰਹਿਣ ਅਤੇ ਹੈਲਪਲਾਈਨ ਨੰਬਰਾਂ ਆਦਿ ਰਾਹੀਂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ। ਉਨ੍ਹਾਂ ਨੇ ਕਿਹਾ ਕਿ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਦੀ ਘਰ-ਘਰ ਪਹੁੰਚਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ, ਉਨ੍ਹਾਂ ਕਿਹਾ ਕਿ ਸਮੁੱਚੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦਿਨ ਰਾਤ ਮਿਹਨਤ ਕਰ ਰਿਹਾ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਨਾਗਰਿਕਾਂ ਨੂੰ ਕੋਈ ਪ੍ਰੇਸ਼ਾਨੀ ਜਾਂ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਇਸਦੇ ਨਾਲ ਹੀ ਡੀ ਜੀ ਪੀ ਦਿਨਕਰ ਨੇ ਕਿਹਾ ਕਿ ਪਿੱਛਲੇ 24 ਘੰਟਿਆ ਚ 170 FIR ਦਰਜ ਕੀਤੇ ਗਏ ਨੇ ਤੇ 262 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਵਿਚੋਂ 4 ਲੋਕਾਂ ਵਲੋਂ Quarantine ਦੀ ਉਲੰਘਣਾ ਕੀਤੀ ਗਈ ਸੀ ਅਤੇ 166 ਲੋਕਾਂ ਵਲੋਂ ਕਰਫ਼ਿਊ ਦੀ ਉਲੰਘਣਾ ਕੀਤੀ ਗਈ ਸੀ।