Connect with us

India

ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ CM ਨੇ ਦਿੱਤੀ ਸ਼ਰਧਾਂਜਲੀ

Published

on

ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਰਲਾਲ ਨਹਿਰੂ ਦੀ ਅੱਜ 56 ਵੀਂ ਬਰਸੀ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਇਹਨਾ ਨੂੰ ਸ਼ਰਧਾਂਜਲੀ ਦਿੱਤੀ। ਕੈਪਟਨ ਅਮਰਿੰਦਰ ਨੇ ਟਵੀਟ ਕਰਦਿਆਂ ਲਿਖਿਆ “ਮਹਾਤਮਾ ਗਾਂਧੀ ਜੀ ਨੇ ਕਿਹਾ ਸੀ, “ਪੰਡਿਤ ਜਵਾਹਰ ਲਾਲ ਨਹਿਰੂ ਜੀ ਮੂਲ ਰੂਪ ਤੋਂ ਇੱਕ ਭਾਰਤੀ ਹਨ ਪਰ ਉਹ ਇੱਕ ਅੰਤਰਰਾਸ਼ਟਰਵਾਦੀ ਵੀ ਹਨ ਜਿਨ੍ਹਾਂ ਨੇ ਸਾਨੂੰ ਹਰ ਚੀਜ਼ ਨੂੰ ਅੰਤਰਰਾਸ਼ਟਰੀ ਪੱਧਰ, ਸੋਚ ਮੁਤਾਬਕ ਦੇਖਣ ਦੀ ਆਦਤ ਪਾਈ। ਉਹ ਇੱਕ ਸੁਚਾਰੂ, ਅਗਾਂਹਵਧੂ ਸੋਚ ਵਾਲੇ ਇਨਸਾਨ ਤੇ ਆਗੂ ਸਨ। ਅੱਜ ਸਾਡੇ ਆਜ਼ਾਦ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ਮੌਕੇ ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ”।