Politics
ਸ਼ਰਾਬ ਦੇ ਠੇਕਿਆਂ ਬਾਰੇ ਕੈਪਟਨ ਸਾਹਿਬ ਦਾ ਨਵਾਂ ਆਦੇਸ਼
ਸ਼ਹਿਰਾਂ ਅਤੇ ਨਗਰਾਂ ਵਿੱਚ 6.30 ਵਜੇ ਤੱਕ ਬੰਦ ਹੋਣ ਠੇਕੇ

ਸ਼ਰਾਬ ਦੇ ਠੇਕਿਆਂ ਬਾਰੇ ਸਖ਼ਤ ਹੋਏ ਕੈਪਟਨ
ਡੀਜੀਪੀ ਪੰਜਾਬ ਦਿਨਕਰ ਗੁਪਤਾ ਦਿੱਤੇ ਆਦੇਸ਼
ਸ਼ਹਿਰਾਂ ਅਤੇ ਨਗਰਾਂ ਵਿੱਚ 6.30 ਵਜੇ ਤੱਕ ਬੰਦ ਹੋਣ ਠੇਕੇ
27 ਅਗਸਤ : ਕੈਪਟਨ ਸਰਕਾਰ ਨੇ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਹੋਰ ਸਖ਼ਤੀ ਦਿਖਾਉਂਦੇ ਹੋਏ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੂੰ ਨਵੇਂ ਆਦੇਸ਼ ਦਿੱਤੇ ਹਨ। ਪੰਜਾਬ ਵਿੱਚ ਲੋਕਾਂ ਦੁਆਰਾ ਇਹ ਸ਼ਿਕਾਇਤਾਂ ਆ ਰਹੀਆਂ ਸਨ ਕਿ ਪੰਜਾਬ ਵਿੱਚ ਜਦ ਸਾਰੇ ਬਾਜ਼ਾਰ ਬੰਦ ਹੋ ਜਾਂਦੇ ਹਨ ਤਾਂ ਸ਼ਰਾਬ ਦੇ ਠੇਕੇ ਰਾਤ ਨੂੰ 6.30 ਵਜੇ ਦੇ ਬਾਅਦ ਵੀ ਖੁਲ੍ਹੇ ਰਹਿੰਦੇ ਹਨ। ਜਿਸਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਸਲਾਹਕਾਰਾਂ ਨਾਲ ਗੱਲ ਕਰਨ ਦੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੂੰ ਸਖ਼ਤੀ ਨਾਲ ਆਦੇਸ਼ ਦਿੱਤੇ ਹਨ ਕਿ ਪੰਜਾਬ ਦੇ ਵੱਡੇ ਨਗਰਾਂ ਅਤੇ ਸ਼ਹਿਰਾਂ ਵਿੱਚ 6.30 ਵਜੇ ਤੱਕ ਸ਼ਰਾਬ ਦੇ ਠੇਕੇ ਬੰਦ ਹੋਣੇ ਚਾਹੀਦੇ ਹਨ। ਇਹ ਸਿਰਫ ਵੱਡੇ ਨਗਰਾਂ ਅਤੇ ਸ਼ਹਿਰਾਂ ਲਈ ਆਦੇਸ਼ ਹਨ ਜਦਕਿ ਪੰਜਾਬ ਪੇਂਡੂ ਖੇਤਰਾਂ ਵਿੱਚ ਇਸਦਾ ਸਮਾਂ ਰਾਤ ਦੇ 10 ਵਜੇ ਤੱਕ ਹੈ।
ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤੀ ਦਿਖਾਈ ਹੈ।
Continue Reading