Punjab
ਖੰਨਾ ‘ਚ ਕਾਰ ਤੇ ਮੋਟਰਸਾਈਕਲ ਦੀ ਹੋਈ ਟੱਕਰ

18 ਨਵੰਬਰ 2023: ਖੰਨਾ ‘ਚ ਚੰਡੀਗੜ੍ਹ ਰੋਡ ‘ਤੇ ਕਾਰ ਅਤੇ ਬਾਈਕ ਦੀ ਜ਼ਬਰਦਸਤ ਟੱਕਰ ਹੋਈ| ਜਿਸ ‘ਚ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ, ਜਦਕਿ ਤੀਜਾ ਨੌਜਵਾਨ ਗੰਭੀਰ ਜ਼ਖਮੀ ਹੈ। ਮ੍ਰਿਤਕਾਂ ਦੀ ਪਛਾਣ ਰੋਹਿਤ ਉਰਫ ਗੋਲੂ (20) ਅਤੇ ਨਵੀ ਉਰਫ ਗਿੰਨੂ (19) ਵਜੋਂ ਹੋਈ ਹੈ। ਦੋਵੇਂ ਲੋਹੜੀ ਕਲਾਂ ਦੇ ਰਹਿਣ ਵਾਲੇ ਸਨ। ਉਸ ਦਾ ਸਾਥੀ ਹਰਪ੍ਰੀਤ ਸਿੰਘ ਵਾਸੀ ਰਾਮਪੁਰ ਕਲੇਰਾ ਗੰਭੀਰ ਜ਼ਖ਼ਮੀ ਹੈ।ਤਿੰਨੋਂ ਨੌਜਵਾਨ ਦੋਰਾਹਾ ਵਿੱਚ ਇੱਕ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਸਨ।
Continue Reading