Punjab
ਇੱਕ ਪਾਸੇ ਜਨਤਾ ਕਰਫ਼ਿਊ ਦਾ ਸਹਿਯੋਗ, ਦੂਜੇ ਪਾਸੇ ਮਰੀਜ਼ ਖੱਜਲ-ਖੁਆਰ
ਕੋਰੋਨਾ ਨੂੰ ਹਰਾਉਣ ਲਈ ਸਰਕਾਰਾਂ ਵੱਲੋਂ ਵੱਡੇ ਫੈਸਲੇ ਲਏ ਗਏ ਹਨ। ਇਨ੍ਹਾਂ ਫੈਸਲਿਆਂ ਨੂੰ ਜਨਤਾ ਦਾ ਸਮਰਥਨ ਵੀ ਮਿਲ ਰਿਹਾ ਹੈ। ੳੁੱਥੇ ਦੂਜੇ ਪਾਸੇ ਸਰਕਾਰ ਵੱਲੋਂ ਕੀਤੇ ਦਾਅਵਿਆਂ ਦੀ ਪੋਲ ਵੀ ਖੁੱਲ੍ਹ ਰਹੀ ਹੈ। ਸਮਾਜ ਸੇਵੀ ਲੱਖਾ ਸਿਧਾਣਾ ਵੱਲੋਂ ਲਾਇਵ ਹੋ ਕੇ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਸਰਕਾਰ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾ ਰਹੀਆਂ ਹਨ। ਉਧਰ ਡਾਕਟਰ ਨੇ ਮਰੀਜ ਨੂੰ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਘਟਨਾ ਤੋਂ ਸਾਫ ਜ਼ਾਹਿਰ ਹੁੰਦਾ ਕਿ ਸਰਕਾਰ ਵੱਲੋਂ ਕੀਤੇ ਸਿਹਤ ਸਹੂਲਤਾਂ ਦੇ ਦਾਅਵੇ ਖੋਖਲੇ ਹਨ, ਜਾਂ ਇੰਝ ਕਹਿ ਲਈਏ ਕਿ ਸਰਕਾਰ ਦੇ ਦਾਅਵਿਆਂ ਤੇ ਫੈਸਲਿਆਂ ਦਾ ਡਾਕਟਰਾਂ ਨੂੰ ਕੋਈ ਅਸਰ ਹੀ ਨਹੀਂ ਹੈ। ਲੱਖਾ ਸਿਧਾਨਾ ਇਸ ਮਰੀਜ਼ ਦੇ ਹੱਕ ਚ ਅੱਗੇ ਆਏ ਸੀ ਪਰ ਡਾਕਟਰਾਂ ਨੇ ਉਸਦੀ ਵੀ ਇੱਕ ਨਹੀਂ ਸੁਣੀ ਜਿਸਤੋਂ ਬਾਅਦ ਮਰੀਜ਼ ਨੂੰ ਬਹੁਤ ਖੱਜਲ ਖੁਆਰੀ ਝੱਲਣੀ ਪੈ ਰਹੀ ਰਹੀ ਹੈ।