Punjab
ਅੰਮ੍ਰਿਤਸਰ ਦੇ ਜੰਡਿਆਲਾ ਗੁਰੁ ‘ਚ ਕਾਂਗਰਸੀ ਲੀਡਰ ਤੇ ਮਾਮਲਾ ਦਰਜ

ਨੌਕਰੀ ਦੇ ਨਾਮ ਤੇ ਪੈਸੇ ਲੈਣ ਤੇ ਹੋਇਆ 420 ਦਾ ਮਾਮਲਾ ਦਰਜ
ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
ਪੁਲਿਸ ਨੇ ਛਾਪੇਮਾਰੀ ਕੀਤੀ ਸ਼ੁਰੂ
ਆਰੋਪੀ ਜੋਗਾ ਦੀ ਪਤਨੀ ਸੀ ਕਾਂਗਰਸੀ ਸਰਪੰਚ ਪਿੰਡ ਅਮਰਕੋਟ ਦੀ
5ਅਕਤੂਬਰ 2023 :ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜੋਗਾ ਸਿੰਘ ਵੱਲੋਂ ਕਿਹਾ ਗਿਆ ਸੀ ਕਿ ਤੈਨੂੰ ਪੁਲਿਸ ਵਿੱਚ ਭਰਤੀ ਕਰਵਾ ਦੇਵਾਂਗਾ ਐਮਐਲਏ ਸੁਖਵਿੰਦਰ ਸਿੰਘ ਡੈਨੀ ਦੀ ਆੜ ਦੇ ਵਿੱਚ ਜੋਗਾ ਸਿੰਘ ਵੱਲੋਂ ਲੈ ਗਏ ਸੀ ਪੈਸੇ ਜੋਗਾ ਸਿੰਘ ਨੇ ਕਿਹਾ ਸੀ ਕਿ ਹੁਣ ਆਪਣਾ ਐਮਐਲਏ ਸੁਖਿੰਦਰ ਸਿੰਘ ਡੈਨੀ ਆਪਣੀ ਉਹਦੇ ਨਾਲ ਚੰਗੇ ਰਿਲੇਸ਼ਨ ਹੈ ਤੇ ਸਰਕਾਰ ਵੀ ਆਪਣੀ ਕਾਂਗਰਸ ਦੀ ਹੈ ਤੇ ਤੈਨੂੰ ਆਪਾਂ ਪੁਲਿਸ ਵਿੱਚ ਭਰਤੀ ਕਰਵਾ ਦੇਵਾਂਗੇ ਜੋਗਾ ਸਿੰਘ ਨੇ ਪੈਸੇ ਲੈ ਲਏ ਤੇ ਝੂਠੀ ਮੂਠੀ ਕਿਸੇ ਨਾਕੇ ਤੇ ਇੰਟਰਵਿਊ ਕਰਵਾ ਦਿੱਤੀ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਮੇਰੇ ਨਾਲ ਠੱਗੀ ਹੋ ਰਹੀ ਤਾਂ ਮੈਂ ਪੈਸੇ ਜੋਗਾ ਸਿੰਘ ਕੋਲ ਵਾਪਸ ਮੰਗੇ ਪਰ ਮੈਨੂੰ ਪੈਸੇ ਤਾਂ ਨਹੀਂ ਮਿਲੇ ਮੇਰੇ ਨਾਲ ਠੱਗੀ ਮਾਰੀ ਗਈ ਇਸ ਸੰਬੰਧ ਵਿੱਚ ਮੈਂ ਪੁਲਿਸ ਕੰਪਲੇਂਟ ਕੀਤੀ ਹੈ ਜਿਸ ਦੇ ਸਬੂਤ ਵਜੋਂ ਅਸੀਂ ਇੱਕ ਆਡੀਓ ਵੀ ਪੁਲਿਸ ਨੂੰ ਦਿੱਤੀ ਹੋਈ
ਥਾਣਾ ਜੰਡਿਆਲਾ ਗੁਰੂ ਦੇ ਮੁਖੀ ਨੇ ਦੱਸਿਆ ਕਿ ਏ ਇਨਕੁਇਰੀ ਡੀਐਸਪੀ ਸੁੱਚਾ ਸਿੰਘ ਨੇ ਕੀਤੀ ਹੈ ਤਾਂ ਜਿਸ ਤੇ ਇਨਕੁਇਰੀ ਦੇ ਵਿੱਚ ਜੋਗਾ ਸਿੰਘ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਉੱਪਰ ਐਫ ਆਈ ਆਰ ਦਰਜ ਕਰਕੇ ਕਾਰਵਾਈ ਕੀਤੀ ਗਈ ਜਿਸ ਦੀ ਇੱਕ ਆਡੀਓ ਵੀ ਸਾਹਮਣੇ ਆਈ ਉਸਦੀ ਜਾਂਚ ਵੀ ਕੀਤੀ ਜਾ ਰਹੀ ਹੈ