ਚੰਡੀਗੜ੍ਹ, 27 ਮਈ : ਵਿਦਿਆਰਥੀਆਂ ਲਈ ਮੈਡੀਕਲ ਸਿੱਖਿਆ ਅਤੇ ਬੁਨਿਆਦੀ ਢਾਂਚੇ ਦੀਆਂ ਬਿਹਤਰ ਸਹੂਲਤਾਂ ਯਕੀਨੀ ਬਣਾਉਣ ਲਈ ਮੰਤਰੀ ਮੰਡਲ ਨੇ ਅੱਜ ਸੂਬੇ ਦੇ ਸਰਕਾਰੀਅਤੇ ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਐਮ.ਬੀ.ਬੀ.ਐਸ. ਕੋਰਸ ਲਈ ਫੀਸ ਵਧਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਮੁਤਾਬਕ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਐਮ.ਬੀ.ਬੀ.ਐਸ. ਕੋਰਸ ਦੀ ਫੀਸ ਸਾਲ 2015 ਵਿੱਚ ਅਤੇ ਨਿੱਜੀ ਮੈਡੀਕਲਕਾਲਜਾਂ ਲਈ ਸਾਲ 2014 ਵਿੱਚ ਨੋਟੀਫਾਈ ਕੀਤੀ ਗਈ ਸੀ। ਇਨ੍ਹਾਂ 5-6 ਸਾਲਾਂ ਵਿੱਚ ਕੀਮਤ ਸੂਚਕ ਵਿੱਚ ਵਾਧਾ ਹੋਣ ਦੇ ਮੱਦੇਨਜ਼ਰ ਮੈਡੀਕਲ ਕਾਲਜਾਂ ਨੂੰ ਵਿੱਤੀਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੈਡੀਕਲ ਕੌਂਸਲ ਆਫ ਇੰਡੀਆ ਦੇ ਨਿਯਮਾਂ ਨੂੰ ਪੂਰਾ ਕਰਨ ਵਿੱਚ ਅਸਮਰਥ ਹਨ। ਜ਼ਿਕਰਯੋਗ ਹੈ ਕਿ ਇਹ ਮੈਡੀਕਲ ਕਾਲਜ ਲਗਾਤਾਰ ਫੀਸਾਂ ਵਿੱਚ ਵਾਧਾ ਕਰਨ ਦੀ ਮੰਗ ਕਰ ਰਹੇ ਹਨ ਕਿਉਂ ਜੋ ਮੌਜੂਦਾ ਫੀਸ ਦਰਾਂ ‘ਤੇ ਵਿਦਿਆਰਥੀਆਂ ਨੂੰਬਿਹਤਰ ਬੁਨਿਆਦੀ ਢਾਂਚਾ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਵਿੱਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਇਸ ਦੌਰਾਨ ਮੰਤਰੀ ਮੰਡਲ ਨੇ ਟਰਾਂਸਪੋਰਟ ਵਿਭਾਗ ਦੀਆਂ ਸਾਲ 2016-17 ਅਤੇ 2017-18 ਦੀਆਂ ਪ੍ਰਸ਼ਾਸਨਿਕ ਰਿਪੋਰਟਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।ਮੰਤਰੀ ਮੰਡਲ ਨੇ ਪੰਜਾਬ ਖੇਤੀਬਾੜੀ ਗਰੁੱਪ-ਏ ਸੇਵਾ ਨਿਯਮ-2013 ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਅੰਮ੍ਰਿਤਸਰ , 27ਮਈ : ਕੋਰੋਨਾ ਮਹਾਂਮਾਰੀ ਕਾਰਨ ਕਿੰਨ੍ਹੇ ਹੀ ਪਰਿਵਾਰ ਆਪਣਿਆਂ ਤੋਂ ਦੂਰ ਫਸ ਕੇ ਰਹਿ ਗਏ। ਆਪਣੀਆਂ ਤੋਂ ਦੂਰ ਫ਼ਸੇ ਪਰਿਵਾਰਾਂ ਕੋਲ ਸਿਵਾਏਮਦਦ ਦੀ ਗੁਹਾਰ ਤੋਂ ਕੁਝ ਨਹੀਂ ਹੈ। ਅਜਿਹਾ ਹੀ ਇੱਕ ਗੁਰੂ ਨਗਰੀ ਅੰਮ੍ਰਿਤਸਰ ਤੋਂ ਹੈ ਜੋ ਪਾਕਿਸਤਾਨ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ।ਜਿੰਨਾਂ ਨੇ 25 ਮਾਰਚ ਤਾਰੀਖ ਨੂੰ ਵਾਪਿਸ ਆਉਣਾ ਸੀ, ਪਰ 22 ਮਾਰਚ ਨੂੰ ਦੇਸ਼ ‘ਚ ਲੌਕਡਾਊਨ ਲੱਗ ਗਿਆ। ਜਿਸ ਕਾਰਨ ਪਰਿਵਾਰ ਆਪਣੇ ਬੱਚਿਆਂ ਤੋਂ ਦੂਰਪਾਕਿਸਤਾਨ ‘ਚ ਫਸ ਗਿਆ। ਪਾਕਿਸਤਾਨ ‘ਚ ਫ਼ਸੇ ਸਤਬੀਰ ਸਿੰਘ ਦੇ ਬੇਟੇ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਤੇ ਮਾਤਾ ਦੀਆਂ ਦਵਾਈਆਂ ਚੱਲ ਰਹੀਆਂ ਨੇ ਜੋਪਾਕਿਸਤਾਨ ਚੋਂ ਨਹੀਂ ਮਿਲ ਰਹੀਆਂ , ਉਹਨਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਚੰਡੀਗੜ੍ਹ, 27ਮਈ : ਆਹਣ, ਉੱਡਦੀਆਂ ਟਿੱਡੀਆਂ ਦਾ ਦਲ, ਜੋ ਫ਼ਸਲਾਂ ਨੂੰ ਖਾ ਜਾਂਦਾ ਹੈ। ਇਸਨੂੰ ਟਿੱਡੀ ਦਲ ਵੀ ਆਖਿਆ ਜਾਂਦਾ ਹੈ। ਹੁਣ ਇਸ ਟਿੱਡੀ ਦਲ ਨੇ ਇੱਕ ਵਾਰ ਫਿਰ ਭਾਰਤ’ਚ ਦਸਤਕ ਦੇ ਦਿੱਤੀ ਹੈ। ਟਿੱਡੀ ਦਲ ਪਾਕਿਸਤਾਨ ਦੇ ਰਸਤਿਓਂ ਰਾਜਸਥਾਨ, ਯੂਪੀ ਅਤੇ ਮੱਧ ਪ੍ਰਦੇਸ਼ ’ਚ ਦਸਤਕ ਦਿੱਤੀ ਹੈ। ਭਾਰਤ ’ਚ ਟਿੱਡੀ ਦਲ ਦੀ ਆਮਦ ਨੇਇੱਕ ਵਾਰ ਫਿਰ ਤੋਂ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਟਿੱਡੀਆਂ ਦਾ ਇੱਕ ਵੱਡਾ ਦਲ ਅਪ੍ਰੈਲ ਮਹੀਨੇ ਪਾਕਿਸਤਾਨ ਤੋਂ ਭਾਰਤ ਵਿੱਚ ਦਾਖਲ ਹੋਇਆ ਅਤੇ ਉਦੋਂ ਤੋਂਇਹ ਫਸਲਾਂ ਦਾ ਨੁਕਸਾਨ ਕਰ ਰਿਹਾ ਹੈ। ਭਾਰਤ ਵਿੱਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਰਾਹੀਂ ਪਿਛਲੇ ਲੱਗਭਗ 200 ਸਾਲਾਂ ਤੋਂ ਰਾਜਸਥਾਨ, ਪੰਜਾਬ, ਹਰਿਆਣਾ, ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਟਿੱਡੀ ਦਲ ਦਾ ਹਮਲਾ ਹੁੰਦਾ ਰਿਹਾ ਹੈ।
ਅਮ੍ਰਿਤਸਰ, 27 ਮਈ : ਅਜ ਸਵੇਰੇ ਤੜਕੇ ਸਾਰਟ ਸਰਕਟ ਕਾਰਨ ਨਿਗਮ ਦੀ ਜਮੀਨ ਤੇ ਰਖੇ ਸਮਾਨ ਨੂੰ ਭਿਆਨਕ ਅੱਗ ਲਗ ਗਈ, ਜਿਸ ਦੇ ਨਾਲ ਨਗਰ ਨਿਗਮ ਦੇ ਐਡਵਰਟੀਜ਼ਮੈਂਟ ਵਿਭਾਗ ਅਤੇ ਲੈਂਡ ਡਿਪਾਰਟਮੈਂਟ ਵਲੌ ਰਖੇ ਗਏ। ਜ਼ਿਲ੍ਹੇ ਵਿੱਚ ਲਗੇ ਨਜਾਇਜ਼ ਫਲੈਕਸ ਬੋਰਡ, ਹੌਰਡਿਗ ਅਤੇ ਰੇਹੜੀਆ, ਫੜੀਆਂਅਤੇ ਹੋਰ ਸਮਾਨ ਸੜ ਕੇ ਸਵਾਹ ਹੋ ਗਿਆ। ਇਸ ਮੌਕੇ ਉਥੇ ਮੌਜੂਦ ਨਿਗਮ ਦੇ ਅਧਿਕਾਰੀਆਂ ਵਲੌ ਦਸਿਆ ਗਿਆ ਕਿ ਅੱਗ ਸਾਰਟ ਸਰਕਟ ਦੇ ਕਾਰਨ ਲਗੀ ਸੀ। ਉਹਨਾਂ ਵਲੌ ਬਹੁਤ ਕੋਸ਼ਿਸ਼ ਕਰਨ ਤੇ ਵੀਅੱਗ ਤੇ ਕਾਬੂ ਨਹੀ ਪਾਇਆ ਗਿਆ। ਜਿਸ ਕਾਰਨ ਮੌਕੇ ‘ਤੇ ਹੀ ਫਾਇਰ ਬ੍ਰਿਗੇਡ ਦੀਆ ਗੱਡਿਆ ਮੰਗਵਾਇਆ ਗਈਆ ਅਤੇ ਉਹਨਾਂ ਵਲੌ ਅੱਗ ਬੁਝਾਈ ਗਈ ਹੈਪਰ ਤਦ ਤਕ ਨਿਗਮ ਦੀ ਜਮੀਨ ਤੇ ਰਖੇ ਫਲੈਕਸ ਬੋਰਡ, ਹੌਰਡਿਗ, ਰੇਹੜੀਆ, ਫੜੀਆਂ ਦਾ ਸਮਾਨ ਅਤੇ ਹੋਰ ਕਈ ਸਮਾਨ ਸੜ ਚੁਕਾ ਸੀ।
ਚੰਡੀਗੜ੍ਹ, 27ਮਈ : ਅੱਜ ਕੇਂਦਰੀ ਮੰਤਰੀ ਰਵੀ ਸ਼ੰਕਰ ਦੀ ਪ੍ਰੈਸ ਕਾਨਫਰੰਸ ਹੋਈ। ਜਿਸ ਵਿੱਚ ਰਵੀ ਸ਼ੰਕਰ ਨੇ ਕਿਹਾ ਕਿ – 1. ਲੌਕ ਡਾਊਨ ਤੇ ਰਾਹੁਲ ਗਾਂਧੀ...
ਪ੍ਰਸਿੱਧ ਟੀ ਵੀ ਸੀਰੀਅਲ ਕ੍ਰਾਈਮ ਪੈਟਰੋਲ ਦੀ ਅਦਾਕਾਰਾ ਪ੍ਰੇਕਸ਼ਾ ਮਹਿਤਾ ਨੇ ਇੰਦੌਰ ਵਿਚ ਆਪਣੇ ਘਰ ਵਿਚ ਖੁਦਕੁਸ਼ੀ ਕਰ ਲਈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ। 25...
ਤਰਨਤਾਰਨ, 26 ਮਈ( ਪਵਨ ਸ਼ਰਮਾ): ਪੀਲੀਭੀਤ ਜੇਲ ਵਿੱਚ ਨਵੰਬਰ 1994 ਦੋਰਾਨ ਯੂਪੀ ਪੁਲਿਸ ਵੱਲੋ ਸਿੱਖ ਕੈਦੀਆਂ ਤੇ ਅਣ ਮਨੁੱਖੀ ਤਸਦਦ ਕੀਤਾ ਗਿਆ ਸੀ, ਜਿਸ ਨਾਲ ਕਈ...
ਫਤਹਿਗੜ੍ਹ ਸਾਹਿਬ, 26 ਮਈ( ਰਣਯੋਧ ਸਿੰਘ): ਸਰਹਿੰਦ ਦੇ ਪੁਰਾਣੇ ਫਲਾਈ ਓਵਰ ਰੋਡ ‘ਤੇ ਸ਼ਾਮ ਨੂੰ ਇਕ ਕਾਰ ਅਤੇ ਤੇਲ ਟੈਂਕਰ ਦੀ ਸਿੱਧੀ ਟੱਕਰ ‘ਚ ਤਿੰਨ ਕਾਰ...
ਨਾਭਾ, 26 ਮਈ : ਦੇਸ਼ ਅੰਦਰ ਪਤੀ-ਪਤਨੀ ਦੇ ਪਵਿੱਤਰ ਰਿਸ਼ਤਿਆਂ ਦੇ ਵਿੱਚ ਤਰੇੜਾਂ ਪੈਂਦੀਆਂ ਜਾ ਰਹੀਆਂ ਹਨ।ਜਿਹੜੇ ਪਤੀ-ਪਤਨੀ ਵੱਲੋਂ ਵਿਆਹ ਦੇ ਸਮੇਂ ਸੱਤ ਫੇਰੇ ਲੈ ਕੇ...
ਸ਼੍ਰੀ ਮੁਕਤਸਰ ਸਾਹਿਬ : ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪ੍ਰਸ਼ਾਸ਼ਨ ਅਤੇ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਉਠੇ ਨੇ ਜਦੋ ਹੋਮ ਡਿਲਿਵਰੀ ਦੀ ਜਗਾਹ ਤੇ ਬਚਿਆ ਨੂੰ ਸਕੂਲ ਭੁਲਾ ਕੇ ਕਿਤਾਬਾਂ ਦਿੱਤੀਆਂ ਗਿਆ। ਇੱਥੇ ਸੋਸ਼ਲ ਡਿਸਟੇਨਸਿੰਗ ਦੀ ਵੀ ਧੱਜੀਆਂ ਉਡਾਈਆਂ ਗਈਆਂ ਹਨ। ਬਚਿਆ ਨੂੰ ਸਕੂਲ ਵਿੱਚ ਬੁਲਾਇਆ ਗਿਆ, ਲੇਕਿਨ ਖੁਦ ਹੀ ਅਧਿਆਪਕ ਸਕੂਲ ਵਿਚ ਮੌਜੂਦ ਨਹੀਂ ਸਨ। ਦਸ ਦਈਏ ਕਿ ਪਿੰਡ ਦੇ ਸਰਪੰਚ ਨੇ ਵੀ ਅਣਜਾਣਤਾ ਜਾਹਿਰ ਕਰਦਿਆਂ ਕਿਹਾ ਕਿ ਕਿਤਾਬਾਂ ਦੀ ਹੋਮ ਡਿਲਿਵਰੀ ਹੋਣੀ ਚਾਹੀਦੀ ਹੈ। ਜਾਣਕਰੀ ਦੇ ਅਨੁਸਾਰ ਇਸ ਸਰਕਾਰੀ ਸਕੂਲ ਦੀ ਹੈਡ ਟੀਚਰ ਨੇ ਆਪਣੇ ਤੋਂ 3 ਥੱਲੇ ਟੀਚਰਾਂ ਨੂੰ ਸਕੂਲ ਪਹੁੰਚਣ ਲਈ ਕਿਹਾ ਲੇਕਿਨ ਆਪ ਹੈਡ ਟੀਚਰ ਸਕੂਲ ਨਹੀਂ ਗਈ।