Connect with us

Entertainment

ਕ੍ਰਾਈਮ ਪੈਟਰੋਲ ਦੀ ਅਦਾਕਾਰਾ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਵੀ ਹੋਇਆ ਬਰਾਮਦ

Published

on

ਪ੍ਰਸਿੱਧ ਟੀ ਵੀ ਸੀਰੀਅਲ ਕ੍ਰਾਈਮ ਪੈਟਰੋਲ ਦੀ ਅਦਾਕਾਰਾ ਪ੍ਰੇਕਸ਼ਾ ਮਹਿਤਾ ਨੇ ਇੰਦੌਰ ਵਿਚ ਆਪਣੇ ਘਰ ਵਿਚ ਖੁਦਕੁਸ਼ੀ ਕਰ ਲਈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ।


25 ਸਾਲਾ ਅਦਾਕਾਰ ਨੂੰ ਉਸਦੇ ਘਰ ਵਿਚ ਲਟਕਦੇ ਪਾਇਆ ਗਿਆ। ਹੀਰਾਨਗਰ ਪੁਲਿਸ ਥਾਣੇ ਦੇ ਐਸ ਐਚ ਓ ਰਾਜੀਵ ਭਦੌਰੀਆ ਨੇ ਦੱਸਿਆ ਕਿ ਉਹ ਮੁੰਬਈ ਵਿਚ ਕਈ ਟੀ ਵੀ ਸੀਰੀਅਲਾਂ ਵਿਚ ਕੰਮ ਕਰਦੀ ਸੀ ਤੇ ਲਾਕ ਡਾਊਨ ਕਾਰਨ ਆਪਣੇ ਪਰਿਵਾਰ ਕੋਲ ਆਈ ਹੋਈ ਸੀ। ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ ਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।