ਚੰਡੀਗੜ, 10 ਮਈ : ਕੋਵਿਡ 19 ਦੌਰਾਨ, ਮਾਂ ਦਿਵਸ ਬਹੁਤ ਵਿਸ਼ੇਸ਼ ਹੈ ਕਿਉਂ ਜੋ ਇਸ ਮੌਕੇ 35 ਸਾਲਾ ਔਰਤ ਮੋਨਿਕਾ ਦੀ ਇਕ ਵਿਲੱਖਣ ਕਹਾਣੀ ਸਾਹਮਣੇ ਆਈ ਹੈ। 10 ਸਾਲਾਂ ਦੇ ਦੋ ਪੁੱਤਰਾਂ ਅਤੇ 2 ਸਾਲਾਂ ਦੀ ਇੱਕ ਧੀ ਦੀ ਮਾਂ, ਮੋਨਿਕਾ ਰਾਜਪੁਰਾ ਦੀ ਰਹਿਣ ਵਾਲੀ ਹੈ। ਜਿਸਦੀ ਦੋ ਸਾਲਾ ਧੀ ‘ਨਿਤਾਰਾ’ ਦੋ ਹਫ਼ਤੇ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਉਹਨਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਕਾਂਤਵਾਸ ‘ਚ ਦਾਖਲ ਕਰਵਾਇਆ ਗਿਆ ਸੀ। ਮੋਨਿਕਾ, ਪੀਪੀਈ ਦੀਆਂ ਪੂਰੀਆਂ ਕਿੱਟਾਂ ਪਹਿਨ ਕੇ ਆਪਣੀ ਨੰਨੀ ਧੀ ਦੀ ਦਿਨ ਰਾਤ ਦੇਖਭਾਲ ਕਰ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਇੱਕ ਡਾਕਟਰ ਹੀ ਭਲੀਭਾਂਤ ਦੱਸ ਸਕਦਾ ਹੈ ਕਿ ਕੁਝ ਘੰਟਿਆਂ ਲਈ ਵੀ ਇਸ ਕਿਸਮ ਦੇ ਰੱਖਿਆ ਸਮਾਨ ਨਾਲ ਕੰਮ ਕਰਨਾ ਕਿੰਨਾ ਔਖਾ ਹੈ। ਪਰ ਇਸ ਬਹਾਦਰ ਮਾਂ ਨੇ 2 ਹਫਤਿਆਂ ਤੋਂ ਵੱਧ ਸਮੇਂ ਲਈ ਆਪਣੀ ਧੀ 24 ਘੰਟੇ ਇਹ ਰੱਖਿਆਤਮਕ ਪੌਸ਼ਾਕਪਹਿਨ ਕੇ ਦੇਖਭਾਲ ਕੀਤੀ ਹੈ। ਇਸ ਕਿੱਟ ਨੂੰ 24 ਘੰਟਿਆਂ ਵਿੱਚ ਇੱਕ ਵਾਰ ਬਦਲਣ ਦਾ ਮੌਕਾ ਮਿਲਦਾ ਹੈ। ਉਸਨੇ ਟੈਲੀਫੋਨਿਕ ਤੇ ਗਲਬਾਤ ਕਰਦਿਆਂ ਇਹ ਸਵੀਕਾਰਿਆ ਹੈ ਕਿ ਉਸਨੂੰ ਪਸੀਨਾ ਆਉਣਾ, ਅੱਖਾਂ ਦੇ ਸੁਰੱਖਿਆ ਉਪਕਰਣ ਦਾ ਧੁੰਦਲਾ ਹੋਣਾ, ਚਿਹਰੇ ਦੇ ਮਾਸਕ ਦੇ ਦੁਆਲੇ ਤਣੀਆਂ ਦੀ ਖਿੱਚ ਜਾਂ ਦਬਾਅ ਆਦਿ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪੰਜਾਬ ਸਰਕਾਰ ਇਸ ਬਹਾਦਰ ਤੇ ਵੱਡੇ ਜੇਰੇ ਵਾਲੀ ਮਾਂ ਨੂੰ ਮਾਂ ਦਿਵਸ ‘ਤੇ ਨਮਸਕਾਰ ਕਰਦੀ ਹੈ।
ਬਾਦਲਾਂ ਦੀ ਦਖਲਅੰਦਾਜ਼ੀ ਨਹੀਂ, ਗਿਆਨੀ ਹਰਪ੍ਰੀਤ ਸਿੰਘ, ਭਾਈ ਲੌਂਗੋਵਾਲ ਸਾਬਕਾ ਡੀਜੀਪੀ ਸੈਣੀ ਦੇ ਮੁੱਦੇ ‘ਤੇ ਸਿੱਖ ਕੌਮ ਨੂੰ ਸਥਿਤੀ ਸਪੱਸ਼ਟ ਕਰਨ: ਕਰਨੈਲ ਸਿੰਘ ਪੀਰ ਮੁਹੰਮਦ ਚੰਡੀਗੜ੍ਹ,...
ਚੰਡੀਗੜ੍ਹ, 9 ਮਈ (ਪੰਜਾਬ): ਇਹ ਦਾਅਵਾ ਕਰਦਿਆਂ ਕਿ ਪੰਜਾਬ ਪੁਲਿਸ ਬਲ ਆਪਣੇ ਪੈਰਾਂ ਭਾਰ ਹੈ ਅਤੇ ਸਰਹੱਦ ਪਾਰੋਂ ਵੀ ਦੇਸ਼ ਵਿਰੋਧੀ ਗਤੀਵਿਧੀਆਂ ‘ਤੇ ਨਜ਼ਰ ਰੱਖ ਰਿਹਾ...
ਪੰਜਾਬ ਸਰਕਾਰ ਵੱਲੋਂ ਕਰਫ਼ਿਊ ਦੌਰਾਨ ਸ਼ਰਾਬ ਦੇ ਠੇਕੇ ਖੋਲ੍ਹਣ ਅਤੇ ਸ਼ਰਾਬ ਦੀ ਹੋਮ ਡਿਲੀਵਰੀ ਵਾਲੇ ਫ਼ੈਸਲੇ ਦਾ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ...
ਚੰਡੀਗੜ੍ਹ, 09 ਮਈ: ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਕਿਸੇ ਨੇ ਟਾਇਲਟ ਨੰਬਰ-1 ‘ਤੇ ਕੰਮ ਕਰਨ ਵਾਲੇ...
ਚੰਡੀਗੜ੍ਹ, 09 ਮਈ: ਕੋਰੋਨਾ ਨੇ ਦੁਨੀਆ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ। ਭਾਰਤ ਉਤੇ ਵੀ ਕੋਰੋਨਾ ਮਹਾਮਾਰੀ ਨੇ ਦਹਿਸ਼ਤ ਫੈਲਾਈ ਹੋਈ ਹੈ। ਦਿਨੋਂ ਦਿਨ ਕੋਰੋਨਾ...
ਪੁਲਿਸ ਨੇ ਅਤਿ-ਆਧੁਨਿਕ ਗੈਰ-ਕਾਨੂੰਨੀ ਹਥਿਆਰਾਂ, ਨਸ਼ੀਲੀਆਂ ਦਵਾਈਆਂ, ਪੈਸੇ, ਵਾਹਨਾਂ ਅਤੇ ਜਾਅਲੀ ਦਸਤਾਵੇਜ਼ਾਂ ਦਾ ਭਾਰੀ ਭੰਡਾਰ ਕੀਤਾ ਜ਼ਬਤ ਚੰਡੀਗੜ੍ਹ 08 ਮਈ 2020: ਪੰਜਾਬ ਪੁਲਿਸ ਨੇ ਇਕ ਵੱਡੀ...
ਸੀਬੀਐਸਈ ਦਸਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 1 ਜੁਲਾਈ ਤੋਂ 15 ਜੁਲਾਈ ਵਿਚਕਾਰ ਹੋਣਗੀਆਂ। ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨੇ ਇਸਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ...
ਚੰਡੀਗੜ੍ਹ, 8 ਮਈ : ਪੰਜਾਬ ਪੰਜਾਬ ਸਰਕਾਰ ਸੂਬੇ ਦੀ ਤਬਾਹ ਹੋਈ ਆਰਥਿਕਤਾ ਅਤੇ ਉਦਯੋਗ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਵਿਚਕਾਰ, COVID 19 ਦੇ ਪ੍ਰਭਾਵ ਦੇ...
ਮੋਹਾਲੀ, ਆਸ਼ੂ ਅਨੇਜਾ, 8 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਦਸ ਦਈਏ ਕਿ ਜ਼ੀਰਕਪੁਰ ਦੇ ਰਹਿਣ ਵਾਲੇ 74 ਸਾਲਾਂ ਵਿਅਕਤੀ ਦੀ ਪੰਚਕੂਲਾ ਹਸਪਤਾਲ਼ ਵਿਖੇ ਫੇਫਡ਼ਿਆਂ ‘ਚ ਪਾਣੀ ਭਰਨ ਕਾਰਨ ਮੌਤ ਹੋ ਗਈ ਪਰ ਮੌਤ ਤੋਂਬਾਅਦ ਉਸਦੀ ਕੋਰੋਨਾ ਰਿਪੋਰਟ ਵੀ ਪੌਜ਼ਿਟਿਵ ਪਾਈ ਗਈ ਸੀ। ਮੋਹਾਲੀ ਵਿਖੇ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ 3 ਹੋਈ ਹੋ ਗਈ ਹੈ।