Corona Update, 10 ਮਈ 2020: ਕੋਰੋਨਾ ਦਾ ਕਹਿਰ ਦੇਸ਼ ਵਿੱਚ ਦਿਨੋਂ ਦਿਨ ਵੱਧ ਰਿਹਾ ਹੈ। ਇਸਦੇ ਨਾਲ ਹੀ ਮੌਤ ਦਾ ਅੰਕੜਾ ਵੀ ਵੱਧ ਰਿਹਾ ਹੈ। ਬੀਤੇ...
10 ਮਈ 2020: ਲੌਕਡਾਊਨ ਕਾਰਨ ਗੁਰਦੁਆਰਾ ਮਜਨੁ ਕਾ ਟਿੱਲਾ ਸਾਹਿਬ, ਨਵੀਂ ਦਿੱਲੀ ਵਿੱਚ ਫ਼ਸੇ 325 ਸ਼ਰਧਾਲੂਆਂ ਨੂੰ ਅੱਜ ਬੱਸਾਂ ਰਾਹੀਂ ਪੰਜਾਬ ਲਿਆਂਦਾ ਜਾ ਰਿਹਾ ਹੈ। ਇਹ...
10 ਮਈ 2020: ਸੂਬੇ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਜਿਸ ਦੇ ਮੱਦੇਨਜ਼ਰ ਪੰਜਾਬ ਕੈਬਨਿਟ ਤੋਂ ਪਹਿਲਾਂ ਸ਼ਨੀਵਾਰ ਨੂੰ ਮੰਤਰੀ ਮੰਡਲ ਦੀ ਇੱਕ...
ਪੰਜਾਬ ਵਿੱਚ ਆਏ ਦਿਨ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਿੱਥੇ ਅੱਜ ਕੋਰੋਨਾ ਦੇ 7 ਨਵੇਂ ਕੇਸ...
ਮਾਹਿਰਾਂ ਵਲੋਂ ਮਾਨਸਿਕ ਤੇ ਸਰੀਰਿਕ ਮਜ਼ਬੂਤੀ ਲਈ ਦਿੱਤੇ ਜਾ ਰਹੇ ਟਿਪਸ ਜਲੰਧਰ, 08 ਮਈ 2020: ਜਲੰਧਰ ਦੇ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਕੁਆਰੰਟੀਨ ਸੈਂਟਰ ਵਿਖੇ ਸ਼ਰਧਾਲੂਆਂ...
ਲੁਧਿਆਣਾ, 08 ਮਈ( ਸੰਜੀਵ ਸੂਦ): ਲੁਧਿਆਣਾ ਦੀ ਬਸਤੀ ਜੋਧੇਵਾਲ ਤੋ ਐਸ ਐਚ ਓ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਅੱਜ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਛੁੱਟੀ ਮਿਲ ਗਈ...
ਮੋਹਾਲੀ, ਆਸ਼ੂ ਅਨੇਜਾ, 8 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਦਸ ਦਈਏ ਕਿ ਜ਼ੀਰਕਪੁਰ ਦੇ ਰਹਿਣ ਵਾਲੇ 74 ਸਾਲਾਂ ਵਿਅਕਤੀ ਦੀ ਪੰਚਕੂਲਾ ਹਸਪਤਾਲ਼ ਵਿਖੇ ਫੇਫਡ਼ਿਆਂ ‘ਚ ਪਾਣੀ ਭਰਨ ਕਾਰਨ ਮੌਤ ਹੋ ਗਈ ਪਰ ਮੌਤ ਤੋਂਬਾਅਦ ਉਸਦੀ ਕੋਰੋਨਾ ਰਿਪੋਰਟ ਵੀ ਪੌਜ਼ਿਟਿਵ ਪਾਈ ਗਈ ਸੀ। ਮੋਹਾਲੀ ਵਿਖੇ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ 3 ਹੋਈ ਹੋ ਗਈ ਹੈ।
ਚੰਡੀਗੜ੍ਹ , 8 ਮਈ (ਬਲਜੀਤ ਮਰਵਾਹਾ ) : ਕੋਈ ਵੇਲਾ ਸੀ ਜਦੋਂ ਗਾਇਕ ਅਜਿਹੇ ਗੀਤ ਗਾਉਂਦੇ ਸਨ ਜਦੋਂ ਉਹਨਾਂ ਦੇ ਗਾਏ ਗੀਤਾਂ ਦੇ ਬੋਲ ਸਮਾਜ ਨੂੰ ਸਾਰਥਕਸੁਨੇਹਾ ਦਿੰਦੇ ਸਨ , ਪਰ ਹੁਣ ਬੀਤੇ ਇੱਕ ਦਹਾਕੇ ਤੋਂ ਇਹ ਦੌਰ ਤਾ ਲੱਗਭਗ ਮੁੱਕ ਹੀ ਗਿਆ ਹੈ । ਖਾਸਕਰ ਪੰਜਾਬੀ ਗੀਤ ਸੰਗੀਤ ਦੀ ਗੱਲ ਕਰੀਏ ਤਾ ਇਹਨਾਂਦੀ ਕੁੱਲ ਆਲਮ ਵਿੱਚ ਜੋ ਪਹਿਚਾਣ ਸੀ ਉਸ ਨੂੰ ਨਵੇਂ ਜੰਮੇ ਕੁਝ ਅਖੌਤੀ ਗਾਇਕਾਂ ਨੇ ਢਾਹ ਲੈ ਕੇ ਰੱਖ ਦਿੱਤੀ ਹੈ । ਨਵੀਂ ਪੀੜੀ ਨੂੰ ਵੀ ਬੇਹੁਦੇ ਗੀਤ ਦੇ ਕੇ ਕੁਰਾਹੇਪਾ ਦਿੱਤਾ ਹੈ । ਸਿੱਧੂ ਮੂਸੇ ਵਾਲਾ , ਕਰਨ ਔਜਲਾ , ਐਲੀ ਮਾਂਗਟ , ਸਿੰਘਾ ਇਸ ਦੀ ਵੱਡੀਆਂ ਉਦਹਾਰਣਾਂ ਹਨ। ਇਹਨਾਂ ਸਭ ਗਾਇਕਾਂ ਵਿੱਚ ਇੱਕ ਸਮਾਨਤਾ ਇਹ ਹੈ ਕਿ ਜਿੱਥੇਇਹਨਾਂ ਦੇ ਗੀਤਾਂ ਵਿੱਚ ਸੱਭਿਆਚਾਰ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਹੈ , ਉੱਥੇ ਹੀ ਇਹ ਸਭ ਆਪਣੇ ਆਏ ਦਿਨ ਹੁੰਦੇ ਵਿਵਾਦਾਂ ਕਰਕੇ ਸੁਰਖਿਆ ਵਿੱਚ ਰਹਿੰਦੇਹਨ। ਸਿੱਧੂ ਮੂਸੇ ਵਾਲਾ ਗੋਲੀਆਂ ਚਲਾਉਣ ਕਰਕੇ , ਕਰਨ ਔਜਲਾ ਵੀ ਇਸ ਕੰਮ ਤੋਂ ਇਲਾਵਾ ਟ੍ਰੈਫਿਕ ਨਿਯਮ ਤੋੜਨ , ਐਲੀ ਮਾਂਗਟ ਗਾਇਕ ਰੰਮੀ ਰੰਧਾਵਾ ਨਾਲਲੜਨ ਅਤੇ ਸਿੰਘਾ ਪੱਤਰਕਾਰਾਂ ਨਾਲ ਲੜਾਈ ਕਰਨ ਨੂੰ ਲੈ ਕੇ ਚਰਚਾ ਵਿੱਚ ਆਏ । ਹੁਣ ਗੱਲ ਕਰਦੇ ਹਾਂ ਬੇਹੂਦਾ ਗੀਤ ਗਾਉਣ ਵਾਲਿਆਂ ਦੀ , ਇਸ ਲੜੀ ਵਿੱਚ ਅੰਮ੍ਰਿਤ ਮਾਨ ਦੇ ਗੀਤ ਮੈਂ ਤੇ ਮੇਰੀ ਰਫ਼ਲ ਰਕਾਨੇ ਕੌਮਬੀਨੇਸ਼ਨ ਚੋਟੀ ਦਾ ਨੂੰ ਲੈ ਕੇਉਹਨਾਂ ਤੇ ਪਰਚਾ ਵੀ ਦਰਜ ਹੋਇਆ । ਅਜਿਹੇ ਕਈ ਹਨ ਜਿਹਨਾਂ ਨੇ ਆਪਣਾ ਨਾਮ ਇਸ ਤਰਾਂ ਗੀਤ ਗਾਉਣ ਕਰਕੇ ਪੁਲਿਸ ਰਿਕਾਰਡ ਵਿੱਚ ਦਰਜ ਕਰਾਉਣਾਪਿਆ । ਵੈਸੇ ਉਸ ਸੂਬੇ ਵਿੱਚ ਅਜਿਹਾ ਹੋਣਾ ਸੁਭਾਵਿਕ ਹੈ ਜਿੱਥੇ ਦੇ ਰਾਜ ਗਾਇਕ ਹੰਸ ਰਾਜ ਹੰਸ ਦਾ ਸਪੁੱਤਰ ਨਵਰਾਜ ਹੰਸ ਤੇਰੇ ਸਾਹਮਣੇ ਬਿਠਾ ਕੇ ਗੋਲੀ ਮਾਰ ਦਿੰਦੇਹਾਂ ਅਤੇ ਘੈਂਟ ਜਿਹਾ ਮੁੰਡਾ ਜੈਕਣ ਜੀ ਭਾਲਦਾ ਵਰਗੇ ਗੀਤ ਗਾਉਂਦਾ ਹੋਵੇ । ਜਦੋਂ ਗਾਇਕਾਂ ਨੂੰ ਐਸੇ ਗਾਣੇ ਗਾਉਣ ਦੀ ਵਜ੍ਹਾ ਪੁੱਛੀ ਜਾਂਦੀ ਹੈ ਤਾ ਉਹ ਸਮੇਂ ਦੀ ਮੰਗਹੈ ਇਸ ਦਾ ਜਵਾਬ ਦਿੰਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਤਰਾਂ ਦੌਰ ਜੋ ਸੱਭਿਆਚਾਰ ਦੇ ਪਤਨ ਦੀ ਸ਼ਰੂਆਤ ਹੈ ਨੂੰ ਬਨ ਲਾਇਆ ਜਾਵੇ ।
ਅੰਮ੍ਰਿਤਸਰ, 8 ਮਈ : ਸ੍ਰੀ ਅਕਾਲ ਤਖਤ ਸਾਹਿਬ ਨੇ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦੁਆਰਾ ਗਾਏ ਜ਼ਫਰਨਾਮਾ ਤੋਂ ਬਾਅਦ ਪੈਦਾ ਹੋਏ ਵਿਵਾਦ ਬਾਰੇ ਕੇਸ ਦੀ ਪੂਰੀ ਪੜਤਾਲ ਕੀਤੀ ਹੈ, ਜਿਥੇ ਸਤਿੰਦਰ ਸਰਤਾਜ ਦੀ ਤਰਫੋਂ ਗਾਏ ਜ਼ਫਰਨਾਮਾ ਖਿਲਾਫ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤਾਂ ਮਿਲ ਰਹੀਆਂ ਹਨ, ਉੱਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿੱਖ ਬੁੱਧੀਜੀਵੀ ਡਾ: ਸੁਖਪ੍ਰੀਤ ਸਿੰਘ ਉਦੋਕ ਨਾਲ ਇਸ ਕੇਸ ਦੀ ਪੜਤਾਲ ਕੀਤੀ ਹੈ। ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਨੇ ਸਤਿੰਦਰ ਸਰਤਾਜ ਵਲੋਂ ਗਾਏ ਇਸ ਜ਼ਫ਼ਰਨਾਮੇ ਨੂੰ ਸਹੀ ਦੱਸਿਆ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਅਜੇ ਵੀ ਕਿਸੇ ਨੂੰ ਇਸ ‘ਤੇ ਕੋਈ ਇਤਰਾਜ਼ ਹੈ ਤਾਂ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਸ਼ਿਕਾਇਤ ਕਰ ਸਕਦੇ ਹਨ।
ਚੰਡੀਗੜ੍ਹ, 8 ਮਈ : ਕੋਰੋਨਾ ਦਾ ਕਹਿਰ ਦੇਸ਼ ਵਿੱਚ ਦਿਨੋਂ ਦਿਨ ਵੱਧ ਰਿਹਾ ਹੈ। ਇਸਦੇ ਨਾਲ ਹੀ ਮੌਤ ਦਾ ਅੰਕੜਾ ਵੀ ਵੱਧ ਰਿਹਾ ਹੈ। ਹੁਣ ਤੱਕ ਦੇਸ਼ ਵਿਚ ਕੋਰੋਨਾ ਦੇ ਕੁੱਲ 56342 ਮਾਮਲੇਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ 16539 ਲੋਕ ਠੀਕ ਹੋ ਚੁੱਕੇ ਹਨ ਅਤੇ 1886 ਲੋਕਾਂ ਦੀ ਕੋਰੋਨਾ ਕਾਰਨ ਜਾਨ ਜਾ ਚੁੱਕੀ ਹੈ। ਇਸ ਹਿਸਾਬ ਨਾਲ ਹੁਣ ਦੇਸ਼ ਵਿੱਚ ਐਕਟਿਵ 37916 ਮਾਮਲੇ ਹਨ।