ਮਹਾਰਾਸ਼ਟਰ, 25 ਮਈ : ਮਹਾਰਾਸ਼ਟਰਾ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਦੀ ਅੱਜ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਚਵਾਨ ਮਹਾਰਾਸ਼ਟਰ ਕੈਬਨਿਟ ਦੇਦੂਜੇ ਮੰਤਰੀ, ਜਿਹਨਾਂ ਦੀ ਰਿਪੋਰਟ ਪੋਜ਼ੀਟਿਵ ਪਾਈ ਗਈ ਹੈ। ਦਸ ਦਈਏ ਕਿ ਇਸਤੋਂ ਪਹਿਲਾ ਜਿਤੇਂਦਰ ਅਵਧ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਸੀ, ਜਿਹਨਾਂ ਕੋਲ ਹਾਊਸਿੰਗ ਵਿਭਾਗ ਹੈ। ਚਵਾਨ ਨੂੰ ਅੱਜ ਸਵੇਰੇ ਨਾਂਦੇੜ ਦੇਇਕ ਨਿਜ਼ੀ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੋਂ ਉਹਨਾਂ ਨੂੰ ਮੁੰਬਈ ਲਿਆਉਣ ਦੀ ਤਿਆਰੀ ਕੀਤੀ ਗਈ ਹੈ।
ਚੰਡੀਗੜ, 25 ਮਈ: ਪੰਜਾਬ ਦੇ ਪਿੰਡਾਂ ਦੇ ਛੱਪੜਾਂ ਨੂੰ ਸਾਫ਼ ਕਰਨ ਦੀ ਵਿੱਢੀ ਗਈ ਮੁਹਿੰਮ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਉੱਤੇ ਤਸੱਲੀ ਪ੍ਰਗਟ ਕਰਦਿਆਂ, ਸੂਬੇਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਪੰਚਾਇਤਾਂ ਨੂੰ ਇਸ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਣਲਈ ਕਿਹਾ ਹੈ ਤਾਂ ਕਿ ਇਹ ਕਾਰਜ ਹਰ ਹਾਲਤ 10 ਜੂਨ ਤੱਕ ਮੁਕੰਮਲ ਕੀਤਾ ਜਾ ਸਕੇ। ਸ਼੍ਰੀ ਬਾਜਵਾ ਨੇ ਕਿਹਾ ਕਿ 11 ਮਈ ਨੂੰ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਸੂਬੇ ਭਰ ਵਿਚ 12451 ਛੱਪੜਾਂ ਵਿਚੋਂ ਹੁਣ ਤੱਕ 3848 ਦਾ ਪਾਣੀ ਕੱਢਿਆ ਜਾਚੁੱਕਿਆ ਹੈ ਜਦੋਂ ਕਿ 4500 ਛੱਪੜਾਂ ਵਿਚੋਂ ਪਾਣੀ ਕੱਢਣ ਦਾ ਕੰਮ ਚੱਲ ਰਿਹਾ ਹੈ, ਜੋ ਆਉਣ ਵਾਲੇ ਦੋ ਤਿੰਨ ਦਿਨਾਂ ਵਿਚ ਮੁਕੰਮਲ ਹੋ ਜਾਵੇਗਾ। ਉਹਨਾਂ ਦਸਿਆ ਕਿਸੂਬੇ ਦੇ 297 ਛੱਪੜਾਂ ਵਿਚੋਂ ਗਾਰ ਕੱਢ ਕੇ ਸਾਫ਼ ਕੀਤੇ ਜਾ ਚੁੱਕੇ ਹਨ ਅਤੇ 1304 ਛੱਪੜਾਂ ਵਿਚੋਂ ਗਾਰ ਕੱਢਣ ਦਾ ਕੰਮ ਜਾਰੀ ਹੈ। ਉਹਨਾਂ ਇਹ ਵੀ ਦਸਿਆ ਕਿ ਵਿਭਾਗਵਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਸੂਬੇ ਦੇ 12451 ਛੱਪੜਾਂ ਵਿਚੋਂ ਪਾਣੀ ਕੱਢਣ ਦੀ ਜਰੂਰਤ ਹੈ ਜਦੋਂ ਕਿ 7649 ਛੱਪੜਾਂ ਵਿਚੋਂ ਗਾਰ ਵੀ ਕੱਢਣ ਦੀ ਲੋੜ ਹੈ। ਪੇਂਡੂ ਵਿਕਾਸ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਿਦਾਇਤ ਦਿੱਤੀ ਕਿ ਸੂਬੇ ਦੇ ਰਹਿੰਦੇ 4103 ਛੱਪੜਾਂ ਵਿਚੋਂ ਪਾਣੀ ਕੱਢਣ ਦਾ ਕੰਮ ਤੁਰੰਤ ਚਾਲੂ ਕਰਵਾਇਆਜਾਵੇ ਤਾਂ ਕਿ 10 ਜੂਨ ਤੱਕ ਸੂਬੇ ਦਾ ਇੱਕ ਵੀ ਛੱਪੜ ਸਾਫ਼ ਹੋਣ ਤੋਂ ਨਾ ਰਹਿ ਜਾਵੇ। ਉਹਨਾਂ ਇਹ ਵੀ ਕਿਹਾ ਕਿ ਗਾਰ ਕੱਢਣ ਦੇ ਕੰਮ ਵਿਚ ਪਿੰਡ ਦੇ ਕਿਰਤੀਆਂ ਤੋਂਕਰਵਾਇਆ ਜਾਵੇ ਤਾਂ ਕਿ ਉਹਨਾਂ ਨੂੰ ਇਸ ਸੰਕਟ ਦੀ ਘੜੀ ਵਿਚ ਕੰਮ ਮਿਲ ਸਕੇ। ਪੇਂਡੂ ਵਿਕਾਸ ਮੰਤਰੀ ਨੇ ਦਸਿਆ ਕਿ ਸੂਬੇ ਦੇ ਪਿੰਡਾਂ ਦੇ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਬਣਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਥਾਪਰਯੂਨੀਵਰਸਿਟੀ ਤੋਂ ਤਿਆਰ ਕਰਵਾਏ ਗਏ ਕਿਫ਼ਾਇਤੀ ਮਾਡਲ ਅਨੁਸਾਰ ਪੰਜਾਬ ਦੇ ਸਾਰੇ ਛੱਪੜਾਂ ਨੂੰ ਪੜਾਅਵਾਰ ਸੀਵੇਜ ਟਰੀਟਮੈਂਟ ਪਲਾਂਟਾਂ ਵਿਚ ਬਦਲਿਆਜਾਵੇਗਾ। ਉਹਨਾਂ ਕਿਹਾ ਕਿ ਪਿੰਡਾਂ ਦੇ ਗੰਦੇ ਪਾਣੀ ਇਹਨਾਂ ਪਲਾਂਟਾਂ ਰਾਹੀਂ ਸੋਧ ਕੇ ਕਿਸਾਨਾਂ ਨੂੰ ਸਿੰਚਾਈ ਲਈ ਮੁਹੱਈਆ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿਵਿਭਾਗ ਇਸ ਮਨੌਤ ਨੂੰ ਲਾਗੂ ਕਰਨ ਦੀ ਕੋਸ਼ਿਸ਼ ਵਿਚ ਹੈ ਕਿ ਸਫ਼ਾਈ ਹੀ ਖੁਦਾਈ ਹੈ। ਇਸੇ ਦੌਰਾਨ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਿੱਤੀ ਕਮਿਸ਼ਨਰ ਸੀਮਾ ਜੈਨ ਨੇ ਦਸਿਆ ਕਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇੱਕ ਇੱਕ ਜ਼ਿਲੇ ਦਾਇੰਚਾਰਜ ਬਣਾ ਕੇ ਛੱਪੜਾਂ ਦੀ ਸਫ਼ਾਈ ਦੀ ਮੁਹਿੰਮ ਪੂਰੇ ਵਿਉਂਤਬੱਧ ਤਰੀਕੇ ਨਾਲ ਚਲਾਈ ਜਾ ਰਹੀ ਹੈ। ਉਹਨਾਂ ਭਰੋਸਾ ਪ੍ਰਗਟ ਕੀਤਾ ਕਿ ਵਿਭਾਗ ਦੇ ਅਧਿਕਾਰੀਆਂ, ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਇਹ ਬਹੁਤ ਹੀ ਮਹੱਤਵਪੂਰਨ ਕਾਰਜ ਸਮੇਂ ਸਿਰ ਨਿਬੇੜ ਲਿਆ ਜਾਵੇਗਾ। ਇਥੇ ਇਹ ਵਰਨਣਯੋਗ ਹੈ ਕਿ ਸੂਬੇ ਦੇ ਪੇਂਡੂ ਵਿਕਾਸ ਵਿਭਾਗ ਨੇ ਤੰਦਰੁਸਤ ਪੰਜਾਬ, ਮਿਸ਼ਨ ਦੇ ਸਹਿਯੋਗ ਨਾਲ ਵਰਖਾ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਪੰਜਾਬ ਦੇਸਾਰੇ ਛੱਪੜਾਂ ਵਿਚੋਂ ਪਾਣੀ ਅਤੇ ਗਾਰ ਕੱਢ ਕੇ ਸਾਫ ਕਰਨ ਤੋਂ ਬਾਅਦ ਇਹਨਾਂ ਵਿਚ ਸਾਫ਼ ਪਾਣੀ ਪਾਉਣ ਦੀ ਮੁਹਿੰਮ ਵਿੱਢੀ ਹੋਈ ਹੈ।
ਚੰਡੀਗੜ੍ਹ, 25 ਮਈ : ਇੱਕ ਅਜਿਹਾ ਖਿਡਾਰੀ ਜਿਸ ਨੇ ਆਪਣੇ ਹਾਕੀ ਪ੍ਰਤੀ ਪਿਆਰ ਕਾਰਨ ਭਾਰਤ ਟੀਮ ਨੂੰ ਇੱਕ ਵੱਖਰੀ ਪਹਿਚਾਣ ਤਾਂ ਦੁਆਈ, ਨਾਲ ਹੀ ਬਲਬੀਰ ਸਿੰਘ ਸੀਨੀਅਰ ਨੇ ਭਾਰਤ ਦਾ ਨਾਮ ਦੁਨੀਆਂ ‘ਤੇ ਧਰੁਵ ਤਾਰੇ ਦੀ ਤਰ੍ਹਾਂ ਚਮਕਾਇਆ। ਇਸ ਖਿਡਾਰੀ ਨੇ ਜੋ ਆਪਣੇ ਦੌਰ ‘ਚ ਰਿਕਾਰਡ ਕਾਇਮ ਕੀਤੇ ਉਹਨਾਂ ਰਿਕਾਰਡਾਂ ਨੂੰ 70 ਸਾਲਾਂ ਬਾਅਦ ਵੀ ਕੋਈ ਤੋੜ ਸਕਿਆ। ਕੁਝ ਦਿਨ ਪਹਿਲਾ ਬਲਬੀਰ ਸਿੰਘ ਸੀਨੀਅਰ ਮੋਹਾਲੀ ਦੇ ਹਸਪਤਾਲ ‘ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸੀ। ਅੱਜ ਸਵੇਰੇ 6 ਵਜੇ ਦੇ ਕਰੀਬ ਉਹਨਾਂ ਦੀ ਮੌਤ ਹੋ ਗਈ ਅਤੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਦਸ ਦਈਏ ਕਿ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਇਕ ਮਹਾਨ ਖਿਡਾਰੀ ਨੂੰ ਕੋਈ ਵੀ ਭੁੱਲ ਨਹੀਂ ਸਕਦਾ। ਇਸ ਦੌਰਾਨ ਮੂਰਤੀਕਾਰ ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਜਲਦ ਹੀ ਬਲਬੀਰ ਸਿੰਘ ਦਾ ਬੁੱਤ ਤਿਆਰ ਕਰਕੇ ਮੋਗੇ ਦੇ ਪਾਰਕ ’ਚ ਸਥਾਪਤ ਕੀਤਾ ਜਾਵੇਗਾ ਜੋ ਹਰ ਇਕ ਨੌਜਵਾਨ ਨੂੰ ਪ੍ਰੇਰਣਾ ਦਿੰਦਾ ਰਹੇਗਾ।
ਤਰਨਤਾਰਨ, ਪਵਨ ਸ਼ਰਮਾ, 25 ਮਈ: ਸ਼੍ਰੋਮਣੀ ਅਕਾਲੀ ਦਲ ਵੱਲੋ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਗੁਰੂ ਘਰਾਂ ਵੱਲੋ ਲੋੜਵੰਦ ਲੋਕਾਂ ਲਈ ਚਲਾਏ ਗਏਲੰਗਰਾਂ ਤੋ ਇਲਾਵਾ ਹਰ ਪ੍ਰਕਾਰ ਦੀ ਕੀਤੀ ਸੇਵਾ ਨੂੰ ਦੇਖਦਿਆਂ ਗੁਰੂ ਘਰਾਂ ਵਿੱਚ ਰਸਦ ਪਹੁੰਚਾਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ, ਜਿਸਦੇ ਚੱਲਦਿਆਂਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋ ਪਿੰਡ ਪੱਧਰ ਤੇ ਜਾ ਕੇ ਗੁਰੁ ਘਰਾਂ ਲਈ ਕਣਕ ਇਕੱਠੀ ਕਰਕੇ ਗੁਰੂ ਘਰਾਂ ਵਿੱਚ ਚੱਲ ਰਹੇ ਲੰਗਰਾਂ ਤੱਕ ਪਹੁੰਚਾਈਜਾ ਰਹੀ ਹੈ। ਜਿਸਦੇ ਚੱਲਦਿਆਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਕਾਲੀ ਵਰਕਰਾਂ ਵੱਲੋ ਹਲਕਾ ਇੰਚਾਰਜ ਅਲਵਿੰਦਰਪਾਲ ਸਿੰਘ ਪੱਖੋਕੇ ਦੀ ਅਗਵਾਈਹੇਠ ਕਣਕ ਇੱਕਤਰ ਕਰਨ ਦੀ ਸੇਵਾ ਨਿਭਾਉਦਿਆਂ ਉੱਕਤ ਕਣਕ ਨੂੰ ਤਰਨ ਤਾਰਨ ਸਥਿਤ ਗੁਰਦਵਾਰਾ ਸ੍ਰੀ ਗੁਰੂ ਅਰਜਨ ਦੇਵ ਜੀ ਦਰਬਾਰ ਸਾਹਿਬ ਵਿਖੇ ਭੇਟਕੀਤਾ ਗਿਆ। ਇਸ ਮੋਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋ ਗੁਰਦਵਾਰਾ ਸਾਹਿਬ ਦੇ ਮੈਨਜਰ ਕੁਲਦੀਪ ਸਿੰਘ ਵੱਲੋ ਆਈਆਂ ਸੰਗਤਾਂ ਅਤੇ ਮੋਹਤਵਾਰਾਂ ਨੂੰਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੋਕੇ ਅਕਾਲੀ ਆਗੂ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦਿਆ ਗੁਰੂਧਾਮਾਂ ਵੱਲੋਲੋੜਵੰਦ ਲੋਕਾਂ ਦੇ ਖਾਣ ਪੀਣ ਤੋ ਇਲਾਵਾ ਹਰ ਪ੍ਰਕਾਰ ਦ ਸੇਵਾ ਸੰਭਾਲ ਕੀਤੀ ਗਈ ਹੈ। ਜਿਸਦੇ ਫਲਸਰੂਪ ਉਹ ਅੱਜ ਤਿੰਨ ਟਰਾਲੀਆਂ ਕਣਕ ਸਥਾਨਕ ਗੁਰਦਵਾਰਾਸ੍ਰੀ ਗੁਰੁ ਅਰਜਨ ਦੇਵ ਜੀ ਦਰਬਾਰ ਸਾਹਿਬ ਵਿਖੇ ਭੇਟ ਕਰਨ ਆਏ ਹਨ ਜੋ ਕਿ ਸਿੱਖ ਸੰਗਤਾਂ ਵੱਲੋ ਇੱਕਤਰ ਕਰਕੇ ਪ੍ਰਦਾਨ ਕੀਤੀ ਗਈ ਹੈ। ਇਸ ਮੋਕੇ ਗੁਰਦਵਾਰਾਸਾਹਿਬ ਜੀ ਦੇ ਮੈਨਜਰ ਭਾਈ ਕੁਲਦੀਪ ਸਿੰਘ ਨੇ ਕਿਹਾ ਕਿ ਗੁਰੁ ਘਰ ਵੱਲੋ ਚੋਵੀ ਘੰਟੇ ਲੰਗਰ ਲਗਾਇਆ ਜਾਂਦਾ ਹੈ ਤੇ ਲਾਕਡਾਊਨ ਸਮੇ ਵੀ ਲਗਾਇਆਂ ਗਿਆਂਸੀ ਅਤੇ ਅਗਾਂਹ ਵੀ ਜਾਰੀ ਰਹੇਗਾ ਉਹਨਾਂ ਨੇ ਕਿਹਾ ਕਿ ਸੰਗਤਾਂ ਨੂੰ ਵੀ ਹੁਣ ਬੁਰਾ ਸਮਾ ਲੰਘਣ ਤੋ ਬਾਅਦ ਵੱਧ ਚੜ ਕੇ ਲੰਗਰ ਦੀ ਸੇਵਾ ਵਿੱਚ ਮਦਦ ਕਰਨੀਚਾਹੀਦੀ ਹੈ।
ਚੰਡੀਗੜ੍ਹ, 25 ਮਈ : ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਜ਼ਿੰਦਗੀ ‘ਤੇ ਮੌਤ ਦੀ ਲੜ੍ਹਾਈ ਹਾਰ ਗਏ।ਬਲਬੀਰ ਸਿੰਘ ਸੀਨੀਅਰ 96 ਵਰ੍ਹਿਆਂ ਦੀ ਉਮਰ’ਚ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਬਲਬੀਰ ਸਿੰਘ ਸੀਨੀਅਰ ਦਾ ਅੱਜ ਸਵੇਰੇ ਕਰੀਬ 6 ਵਜੇ ਦਿਹਾਂਤ ਹੋ ਗਿਆ। 3 ਵਾਰ ਬਣੇ ਸਨ ਬਲਬੀਰ ਸੀਨੀਅਰ ਓਲਿੰਪਿਕ ਗੋਲਡ ਮੈਡਲਿਸਟ। ਡਾਕਟਰਾਂ ਅਨੁਸਾਰ ਬਲਬੀਰ ਸਿੰਘ ਸੀਨੀਅਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਇਸ ਦੁਖਦਾਈ ਮੌਕੇ ‘ਤੇ PM ਮੋਦੀਨਰੇਂਦਰ ਮੋਦੀ ਨੇ ਕਿਹਾ ਕਿ ਪਦਮ ਸ਼੍ਰੀ ਬਲਬੀਰ ਸਿੰਘ ਸੀਨੀਅਰ ਇਕ ਯਾਦਗਾਰੀ ਖੇਡ ਪ੍ਰਦਰਸ਼ਨ ਲਈ ਯਾਦ ਕੀਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਉਹਬਿਨਾਂ ਸ਼ੱਕ ਇੱਕ ਸ਼ਾਨਦਾਰ ਹਾਕੀ ਖਿਡਾਰੀ ਸਨ, ਉਹਨਾਂ ਨੂੰ ਇੱਕ ਮਹਾਨ ਸਲਾਹਕਾਰ ਵਜੋਂ ਵੀ ਨਿਵਾਜਿਆ ਜਾਂਦਾ ਹੈ।
ਮਲੇਰਕੋਟਲਾ, ਮੁਹੰਮਦ ਜਮੀਲ, 25 ਮਈ : ਦੇਸ਼ ਭਰ ‘ਚ ਅੱਜ ਈਦ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ। ਜਿਸ ਦੇ ਚਲਦਿਆਂ ਮਲੇਰਕੋਟਲਾ ਸ਼ਹਿਰ ‘ਚ ਵੀ ਮੁਸਲਿਮ ਭਾਈਚਾਰੇ ਵੱਲੋਂ...
ਚੰਡੀਗੜ੍ਹ, 25 ਮਈ : ਹਾਕੀ ਜਗਤ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਜ਼ਿੰਦਗੀ ਤੇ ਮੌਤ ਦੀ ਲੜ੍ਹਾਈ ਹਾਰ ਗਏ। 3 ਵਾਰ ਬਣੇ ਓਲੰਪਿਕ ਗੋਲਡਮੈਡਲਿਸਟ ਬਲਬੀਰ ਸਿੰਘ ਸੀਨੀਅਰ 96 ਵਰ੍ਹਿਆਂ ਦੀ ਉਮਰ ’ਚ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਬਲਬੀਰ ਸਿੰਘ ਸੀਨੀਅਰ ਦਾ ਅੱਜ ਸਵੇਰੇ ਕਰੀਬ 6 ਵਜੇ ਦਿਹਾਂਤ ਹੋ ਗਿਆ। ਉਹ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਡਾਕਟਰਾਂ ਅਨੁਸਾਰ ਬਲਬੀਰ ਸਿੰਘ ਸੀਨੀਅਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਫਿਲਮ ਇੰਡਸਟਰੀ ਦੇ ਅਦਾਕਾਰ ਅਕਸ਼ੇ ਕੁਮਾਰ, ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਦੇ ਤੁਰ ਜਾਣ ਨਾਲ ਦੇਸ਼ ਭਰ ’ਚ ਸੋਗ ਦੀ ਲਹਿਰ ਹੈ, ਨਾਲ ਹੀ ਹਾਕੀ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਅਧਿਕਾਰੀ ਦੇ ਹਵਾਲੇ ਤੋਂ ਖ਼ਬਰ ਮੁਤਾਬਿਕ ਪੰਜਾਬ ਵਿਚ ਜਲਦ ਹੀ ਫ਼ਿਲਮਾਂ ਅਤੇ ਸੀਰੀਅਲਾਂ ਦੀ ਸ਼ੂਟਿੰਗ ਸ਼ੁਰੂ ਕੀਤੀ ਜਾਵੇਗੀ। ਦੱਸ ਦਈਏ ਪੰਜਾਬ ਸਰਕਾਰ ਨੇ ਇਹ ਸਾਫ ਕਰ...
ਪ੍ਰਵਾਸੀ ਮਜ਼ਦੂਰਾਂ ਲਈ ਅੱਜ ਪਟਿਆਲਾ ਤੋਂ 300ਵੀਂ ਗੱਡੀ ਹੋਈ ਰਵਾਨਾ ਚੰਡੀਗੜ੍ਹ, 24 ਮਈ- ਅੱਜ ਪਟਿਆਲਾ ਤੋਂ 300ਵੀਂ ਰੇਲ ਗੱਡੀ ਰਵਾਨਾ ਹੋਣ ਨਾਲ ਪੰਜਾਬ ਸਰਕਾਰ ਨੇ ਕੈਪਟਨ...
ਅੰਮ੍ਰਿਤਸਰ ‘ਚ ਮੁੜ 65 ਢਾਡੀਆਂ ਤੇ ਕਵੀਸ਼ਰੀਆਂ ਦੇ ਪਰਿਵਾਰਾਂ ਨੂੰ ਦਿੱਤਾ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਟਰੱਸਟ ਨੇ ਮੱਧ ਪ੍ਰਦੇਸ਼ ‘ਚ 150 ਸਿਕਲੀਗਰ ਪਰਿਵਾਰਾਂ ਨੂੰ...