Punjab
ਮੱਛੀ ਪਾਲਣ ਵਿਭਾਗ ਦੀ ਜਮੀਨ ਤੇ ਬੰਨ੍ਹੇ ਡੰਗਰ, ਬੀਜੇ ਗਏ ਪੱਠੇ ਅਤੇ ਲੱਗਿਆ ਟੋਕਾ
ਇਕ ਪਾਸੇ ਜਿੱਥੇ ਪੰਜਾਬ ਦੀ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਸਿਸਟਮ ਵਿੱਚ ਸੁਧਾਰ ਕਰਨ ਦਾ ਬੀੜਾ ਚੁੱਕਿਆ ਹੈ ਉੱਥੇ ਹੀ ਕੁਝ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਇਸ ਮੁਹਿੰਮ ਨੂੰ ਹੁੰਗਾਰਾ ਦੇਣ ਦੀ ਬਜਾਏ ਇਸ ਮੁਹਿੰਮ ਦੇ ਨਿਯਮਾਂ ਨੂੰ ਛਿੱਕੇ ਤੇ ਟੰਗਿਆ ਜਾ ਰਿਹਾ ਹੈ । ਜਿਸ ਦੀ ਤਾਜ਼ਾ ਮਿਸਾਲ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਜੌੜੀਆਂ ਕਲਾਂ ਚ ਵੇਖਣ ਨੂੰ ਮਿਲੀ। ਜਿਥੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸਰਕਾਰੀ ਮੱਛੀ ਪਾਲਣ ਨਰਸਰੀ ਮੱਛੀਆਂ ਪਾਲਣ ਵਾਲਿਆਂ ਨੂੰ ਨਹੀਂ ਮੱਝਾਂ ਪਾਲਣ ਵਾਲਿਆਂ ਨੂੰ ਹੁੰਗਾਰਾ ਦੇ ਰਹੀ ਹੈ। ਜੀ ਹਾਂ।
ਮੱਛੀ ਪਾਲਣ ਨਰਸਰੀ ਵਿੱਚ ਮੱਛੀਆਂ ਦੇ ਪੂੰਗ ਪੈਦਾ ਨਹੀਂ ਹੋ ਰਹੇ ਬਲਕਿ ਡੰਗਰ ਬੰਨ੍ਹੇ ਜਾ ਰਹੇ ਹਨ ਅਤੇ ਇਸਦੇ ਨਾਲ ਹੀ ਇਸ ਨਰਸਰੀ ਦੀ ਜਮੀਨ ਦੇ ਲਗਭਗ 1 ਕਿਲੇ ਤੋਂ ਵੱਧ ਰਕਬੇ ਵਿਚ ਵੱਲੋਂ ਪਸ਼ੂਆਂ ਦੇ ਚਾਰੇ ਵਾਸਤੇ ਜਵਾਰ ਅਤੇ ਬਾਜਰੇ ਦੀ ਫ਼ਸਲ ਵੀ ਬੀਜ ਦਿਤੀ ਗਈ ਹੈ,ਤੂੜੀ ਦਾ ਕੁੱਪ ਬਨਿਆ ਹੋਇਆ ਇਹੀ ਨਹੀਂ ਇਥੇ ਬਕਾਇਦਾ ਚਾਰਾ ਕੱਟਣ ਵਾਲਾ ਟੋਕਾ ਵੀ ਲਾਇਆ ਗਿਆ ਹੈ,ਯਾਨੀ ਕਿ ਮੱਛੀ ਪਾਲਣ ਦੇ ਸਹਾਇਕ ਧੰਦੇ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਬਣਾਈ ਗਈ ਇਸ ਨਰਸਰੀ ਵਿੱਚ ਡੰਗਰ ਪਾਲਣ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਹੁਣ ਸਵਾਲ ਹੈ ਕੀ ਇਹ ਸਭ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਹੋ ਰਿਹਾ ਹੈ
ਜਦੋਂ ਇਸ ਬਾਰੇ ਮੱਛੀ ਪਾਲਣ ਵਿਭਾਗ ਦੇ ਅਫ਼ਸਰ ਹਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਇਹ ਮੱਛੀ ਪਾਲਣ ਸੈਂਟਰ ਚ ਕਿਸਾਨਾਂ ਨੂੰ ਮੱਛੀ ਪਾਲਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਇਸ ਮੱਛੀ ਪਾਲਣ ਵਿਭਾਗ ਦੀ ਨਰਸਰੀ ਦੀ ਜ਼ਮੀਨ ਤੇ ਹੋਏ ਨਾਜਾਇਜ਼ ਕਬਜ਼ਿਆਂ ਸਬੰਧੀ ਗੱਲਬਾਤ ਕੀਤੀ ਗਈ ਤਾਂ ਮੱਛੀ ਪਾਲਣ ਵਿਭਾਗ ਦੇ ਅਫ਼ਸਰ ਹਰਵਿੰਦਰ ਸਿੰਘ ਕੋਈ ਸਹੀ ਜਵਾਬ ਦੇਣ ਦੀ ਬਜਾਏ ਉਲਟਾ ਪੱਤਰਕਾਰਾਂ ਨੂੰ ਗੁਮਰਾਹ ਕਰਦੇ ਦਿਖੇ। ਉਨ੍ਹਾਂ ਇਕ ਕਿੱਲਾ ਪੈਲੀ ਵਿਚ ਵੀ ਹੈ ਭੱਠਿਆਂ, ਵਿਭਾਗ ਦੀ ਜਮੀਨ ਵਿੱਚ ਬੰਨੇ ਡੰਗਰਾਂ ਦੀ ਮਾਲਕੀ ਅਤੇ ਇਕ ਕਿਲੇ ਤੋਂ ਵੱਧ ਰਕਬੇ ਵਿਚ ਬੀਜੋ ਗਏ ਪੱਠੇ, ਪੱਠੇ ਵੱਢਣ ਦੇ ਟੋਕੇ ਅਤੇ ਤੂੜੀ ਦੇ ਕੁੱਪ ਬਾਰੇ ਇਹ ਕਹਿ ਕੇ ਪੱਲਾ ਛੁਡਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਸਾਰਾ ਕੁਝ ਇਹ ਇੱਕ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਦਾ ਹੈ ਜੋ ਵਿਭਾਗ ਦੇ ਦਫ਼ਤਰ ਦੀ ਇੱਕ ਨੁੱਕਰ ਵਿੱਚ ਰਹਿੰਦਾ ਹੈ।ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਕ ਅਧਿਕਾਰੀ ਇੱਥੇ ਹੋਏ ਨਜਾਇਜ਼ ਕਬਜ਼ੇ ਤੇ ਕੀ ਐਕਸ਼ਨ ਲੈਂਦੇ ਹਨ ?