National
12ਵੀਂ ਸੀਬੀਐਸਈ ਦੇ ਨਤੀਜਿਆਂ ‘ਚ ਲਾਗੂ ਹੋ ਸਕਦਾ ਹੈ ਇਹ ਫਾਰਮੂਲਾ

ਕੋਰੋਨਾ ਮਹਾਂਮਾਰੀ ਕਾਰਨ ਇਕ ਸਾਲ ਤੋਂ ਸਕੂਲ ਬੰਦ ਹਨ ਜਿਸ ਕਾਰਨ 10ਵੀਂ ਤੇ 12ਵੀਂ ਦੀਆਂ ਪਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਪਰ ਸੀਬੀਐਸਈ ਲਈ ਬਿਨ੍ਹਾਂ ਪ੍ਰੀਖਿਆ ਲਏ ਬਿਨ੍ਹਾਂ 12 ਵੀਂ ਦੇ ਨਤੀਜੇ ਐਲਾਨਣਾ ਵੱਡੀ ਚੁਣੌਤੀ ਹੈ। ਇਸ ਦੌਰਾਨ ਬੋਰਡ ਨੇ ਇਕ ਕਮੇਟੀ ਬਣਾਈ ਹੈ, ਜੋ 17 ਜੂਨ ਨੂੰ ਮੁਲਾਂਕਣ ਲਈ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੇਗੀ। ਕਮੇਟੀ ਨਾਲ ਜੁੜੇ ਸੂਤਰਾਂ ਮੁਤਾਬਕ 12ਵੀਂ ਦਾ ਨਤੀਜਾ ਜਾਰੀ ਕਰਨ ਤੋਂ ਪਹਿਲਾਂ 15 ਫੀਸਦ ਅੰਕਾਂ ਲਈ ਇਕ ਹੋਰ ਇੰਟਰਨਲ ਅਸੈਂਸਮੈਂਟ ਹੋ ਸਕਦਾ ਹੈ ਤਾਂ ਜੋ ਜਿਹਡ਼ੇ ਵਿਦਿਆਰਥੀ ਕਿਸੇ ਵੀ ਕਾਰਨ 12ਵੀਂ ਦੀਆਂ ਪ੍ਰੀ ਬੋਰਡ ਜਾਂ ਹੋਰ ਪ੍ਰੀਖਿਆਵਾਂ ਵਿਚ ਬਿਹਤਰ ਨਹੀਂ ਕਰ ਸਕੇ ਹੋ ਬੋਰਡ ਪ੍ਰੀਖਿਆਵਾਂ ਦੀ ਬਿਹਤਰ ਤਿਆਰੀ ਕਰ ਰਹੇ ਸਨ, ਉਨ੍ਹਾਂ ਨੂੰ ਇਸ ਦਾ ਲਾਭ ਮਿਲ ਸਕੇ।
12ਵੀਂ ਦੇ ਨਤੀਜੇ ਜਾਰੀ ਕਰਨ ਲਈ ਸੀਬੀਐਸਈ 30 20 50 ਦੇ ਫਾਰਮੂਲੇ ਦੇ ਆਧਾਰ ’ਤੇ ਮੁਲਾਂਕਣ ਕਰ ਸਕਦਾ ਹੈ। ਇਸ ਵਿਚ 10ਵੀਂ ਦੇ 30 ਫੀਸਦ ਅੰਕ, 11ਵੀਂ ਦੇ 20 ਫੀਸਦ ਅੰਕ ਅਤੇ 12ਵੀਂ ਦੇ 50 ਫੀਸਦ ਅੰਕ ਸ਼ਾਮਲ ਕੀਤੇ ਜਾ ਸਕਦੇ ਹਨ। ਸੂਤਰਾਂ ਮੁਤਾਬਕ ਕਮੇਟੀ 11ਵੀਂ ਦੇ 20 ਫੀਸਦ ਅੰਕ ਹੀ ਜੋੜਨ ਦੇ ਪੱਖ ਵਿਚ ਹੈ, ਕਿਉਂਕਿ 11ਵੀਂ ਵਿਚ ਵਿਦਿਆਰਥੀਆਂ ਸਾਹਮਣੇ ਕਈ ਸਮੱਸਿਆਵਾਂ ਹੁੰਦੀਆਂ ਹਨ। ਇਹ ਵੀ ਦੇਖਣ ਵਿਚ ਆਇਆ ਹੈ ਕਿ 12ਵੀਂ ’ਤੇ ਫੋਕਸ ਕਰਨ ਲਈ ਕਈ ਵਿਦਿਆਰਥੀ 11ਵੀਂ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦੇ ਤੇ ਜ਼ਿਆਦਾ ਸਮਾਂ ਵਿਸ਼ਿਆਂ ਨੂੰ ਸਮਝਣ ਵਿਚ ਲਗ ਜਾਂਦਾ ਹੈ।