Connect with us

National

ਹਰਿਦੁਆਰ: ਬਾਬਾ ਤਰਸੇਮ ਸਿੰਘ ਕਤਲ ਕਾਂਡ ਦੇ ਮੁਲਜ਼ਮਾਂ ਨਾਲ ਪੁਲਿਸ ਮੁਕਾਬਲੇ ਦੌਰਾਨ ਸ਼ੂਟਰ ਦੀ ਮੌਤ

Published

on

9 ਅਪ੍ਰੈਲ 2024: ਉੱਤਰਾਖੰਡ ਦੇ ਹਰਿਦੁਆਰ ਸਥਿਤ ਨਾਨਕਮੱਤਾ ਸਾਹਿਬ ਗੁਰਦੁਆਰਾ ਡੇਰਾ ਕਾਰ ਸੇਵਾ ਦੇ ਮੁਖੀ ਬਾਬਾ ਤਰਸੇਮ ਸਿੰਘ ਦੇ 28 ਮਾਰਚ ਨੂੰ ਹੋਏ ਕਤਲ ਦੇ ਦੋਸ਼ੀਆਂ ਦਾ ਸੋਮਵਾਰ ਰਾਤ ਉੱਤਰਾਖੰਡ STF ਅਤੇ ਹਰਿਦੁਆਰ ਪੁਲਿਸ ਨਾਲ ਮੁਕਾਬਲਾ ਹੋਇਆ, ਜਿਸ ‘ਚ ਇਕ ਦੋਸ਼ੀ ਦੀ ਮੌਤ ਹੋ ਗਈ।

 

ਪੁਲਿਸ ਨੇ ਦੱਸਿਆ ਕਿ ਸ਼ੂਟਰ ਅਮਰਜੀਤ ਸਿੰਘ ਹਰਿਦੁਆਰ ਦੇ ਕਲਿਆਰ ਰੋਡ ਅਤੇ ਭਗਵਾਨਪੁਰ ਵਿਚਕਾਰ ਹੋਏ ਮੁਕਾਬਲੇ ਵਿੱਚ ਮਾਰਿਆ ਗਿਆ। ਇਸ ਦੌਰਾਨ ਦੂਜਾ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਅਮਰਜੀਤ ਸਿੰਘ ਉਰਫ਼ ਬਿੱਟੂ ਖ਼ਿਲਾਫ਼ 16 ਤੋਂ ਵੱਧ ਕੇਸ ਦਰਜ ਹਨ।