Connect with us

Punjab

ਕੈਨੇਡਾ ਤੋਂ ਡਿਪੋਰਟ ਪਤਨੀ ਨੇ ਚਾੜ੍ਹਿਆ ਚੰਨ, ਆਸ਼ਕ ਨਾਲ ਮਿਲ ਕੇ ਪਤੀ ਦੇ ਕੱਢੇ ਸਾਹ

Published

on

ਬਹੁਤ ਹੀ ਹੈਰਾਨੀਜਨਕ ਖਬਰ ਫਰੀਦਕੋਟ ਦੇ ਪਿੰਡ ਸੁੱਖਣ ਵਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਪ੍ਰੇਮ ਸੰਬੰਧਾਂ ਦੇ ਚਲਦਿਆਂ ਇੱਕ ਵਿਅਕਤੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਗੁਰਵਿੰਦਰ ਸਿੰਘ ਦੀ ਪਤਨੀ ਰੁਪਿੰਦਰ ਕੌਰ ਅਤੇ ਉਸਦੇ ਪ੍ਰੇਮੀ ਹਰਕੰਵਲਪ੍ਰੀਤ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਵਿੰਦਰ ਸਿੰਘ ਦਾ ਵਿਆਹ 2023 ਵਿੱਚ ਫਰੀਦਕੋਟ ਦੀ ਰੁਪਿੰਦਰ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਰੁਪਿੰਦਰ ਕੌਰ ਕੈਨੇਡਾ ਚਲੀ ਗਈ ਸੀ, ਪਰ 2024 ਵਿੱਚ ਉਸ ਨੂੰ ਉੱਥੋਂ ਡਿਪੋਰਟ ਕਰਕੇ ਵਾਪਸ ਭੇਜ ਦਿੱਤਾ ਗਿਆ। ਇਸ ਦੌਰਾਨ ਉਸਦੀ ਮੁਲਾਕਾਤ ਬੱਲੂਆਣਾ ਨਿਵਾਸੀ ਹਰਕੰਵਲਪ੍ਰੀਤ ਸਿੰਘ ਨਾਲ ਹੋਈ, ਜੋ ਕੈਨੇਡਾ ਤੋਂ ਡਿਪੋਰਟ ਹੋ ਕੇ ਵਾਪਸ ਭਾਰਤ ਆਇਆ ਸੀ। ਦੋਹਾਂ ਦੇ ਵਿਚਕਾਰ ਪ੍ਰੇਮ ਸੰਬੰਧ ਬਣ ਗਏ, ਜਿਸ ਕਾਰਨ ਇਹ ਘਟਨਾ ਵਾਪਰੀ।

ਮ੍ਰਿਤਕ ਗੁਰਵਿੰਦਰ ਸਿੰਘ ਦੀ ਭੈਣ ਮਨਵੀਰ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਭਰਾ ਅਕਸਰ ਹੀ ਰੁਪਿੰਦਰ ਕੌਰ ਅਤੇ ਹਰਕੰਵਲਪ੍ਰੀਤ ਸਿੰਘ ਦੇ ਸਬੰਧਾਂ ਬਾਰੇ ਜਾਣਕਾਰੀ ਦਿੰਦਾ ਰਹਿੰਦਾ ਸੀ ਅਤੇ ਉਸਨੇ ਕਈ ਵਾਰੀ ਇਹ ਵੀ ਜ਼ਾਹਿਰ ਕੀਤਾ ਸੀ ਕਿ ਉਸਦਾ ਕਤਲ ਕਰਵਾਇਆ ਜਾ ਸਕਦਾ ਹੈ। ਇਕ ਦਿਨ ਪਰਿਵਾਰ ਨੂੰ ਗੁਰਵਿੰਦਰ ਸਿੰਘ ਦੀ ਮੌਤ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚਣ ਤੋਂ ਬਾਅਦ ਪਤਾ ਲੱਗਿਆ ਕਿ ਉਸਦਾ ਕਤਲ ਰੁਪਿੰਦਰ ਕੌਰ ਨੇ ਆਪਣੇ ਪ੍ਰੇਮੀ ਹਰਕੰਵਲਪ੍ਰੀਤ ਸਿੰਘ ਨਾਲ ਮਿਲ ਕੇ ਕੀਤਾ ਹੈ।