Connect with us

India

ਕੋਰੋਨਾ ਵਾਇਰਸ ਕਾਰਨ CBSE ਦੇ ਪੇਪਰ ਮੁਲਤਵੀ

Published

on

31 ਮਾਰਚ ਤੱਕ ਬੰਦ ਰਹਿਣਗੇ ਪੇਪਰ ਚੈਕਿੰਗ ਕੇਂਦਰ

ਕੋਰੋਨਾ ਵਾਇਰਸ ਕਾਰਨ ਸਰਕਾਰ ਵੱਲੋਂ ਸਕੂਲ ਕਾਲਜ ਪਹਿਲਾ ਹੀ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਗਏ ਸੀ। ਪਰ ਹੁਣ ਸਰਕਾਰ ਨੇ ਸੀਬੀਐੱਸਈ ਦੇ ਸਾਰੇ ਇਮਤਿਹਾਨ 31 ਮਾਰਚ ਤੱਕ ਮੁਲਤਵੀ ਕਰਨ ਦੇ ਹੁਕਮ ਦਿੱਤੇ ਹਨ। ਸੀਬੀਐੱਸਈ ਦੇ ਇਮਤਿਹਾਨ ਦੀ ਤਾਰੀਕ 24 ਫਰਬਰੀ ਤੋਂ 14 ਅਪ੍ਰੈਲ ਤੱਕ ਦੀ ਸੀ। ਸਕੂਲ, ਕਾਲਜ ਬੰਦ ਹੋਣ ਦੇ ਬਾਵਜੂਦ ਵਿਦਿਆਰਥੀਆਂ ਦੇ ਇਮਤਿਹਾਨ ਜਾਰੀ ਸਨ। ਪਰ ਬੁੱਧਵਾਰ ਨੂੰ ਸਰਕਾਰ ਨੇ ਸਾਰੇ ਇਮਤਿਹਾਨ ਮੁਲਤਵੀ ਕਰਨ ਦੇ ਆਦੇਸ਼ ਦੇ ਦਿੱਤੇ ਹਨ। CBSE ਬੋਰਡ ਦੇ ਸੈਕਟਰੀ ਅਨੁਰਾਗ ਤ੍ਰਿਪਾਠੀ ਨੇ ਕਿਹਾ ਪੇਪਰ ਜਰੂਰੀ ਨੇ ਪਰ ਪੇਪਰ ਦੇਣ ਆਉਣ ਵਾਲੇ ਵਿਦਿਆਰਥੀਆਂ ਅਤੇ ਅਧਿਕਾਪਕਾਂ ਦੀ ਸੇਫ਼ਟੀ ਅਤੇ ਸੁਰੱਖਿਆ ਵੱਧ ਅਹਿਮ ਹੈ’, ਉਨ੍ਹਾਂ ਨੇ ਕਿਹਾ ਕਿ ਸਿਰਫ਼ ਇਮਤਿਹਾਨ ਹੀ ਨਹੀਂ ,ਬਲਕਿ ਪੇਪਰ ਚੈਕਿੰਗ ਵਾਲੇ ਕੇਂਦਰ ਵੀ ਬੰਦ ਰਹਿਣਗੇ। CBSE ਤੋਂ ਇਲਾਵਾ JEE ਦੀ ਮੁੱਖ ਪ੍ਰੀਖਿਆ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ।