Connect with us

Amritsar

ਜੰਮੂ ’ਚ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਐਂਟਰੀ ’ਤੇ ਪਾਬੰਦੀ

Published

on

ਕੋਰੋਨਾ ਦਾ ਅਸਰ ਪੂਰੀ ਦੁਨੀਆਂ ਦੇ ਵਿਚ ਸਾਫ ਸਾਫ ਦੇਖਿਆ ਜਾ ਸਕਦਾ ਹੈ। ਕੋਰੋਨਾ ਵਾਇਰਸ ਕਰਕੇ ਹੁਣ ਤੱਕ ਕਈ ਅਹਿਮ ਫੈਸਲੇ ਲੀਤੇ ਜਾ ਚੁਕੇ ਹਨ, ਜਿਸਦੇ ਵਿਚ ਸਕੂਲਾਂ ਤੇ ਕਾਲਜਾਂ ਤਾਂ ਬੰਦ ਹੋਣਾ, ਬਿਮਾਰ ਲੋਕਾਂ ਤੋਂ ਦੂਰੀ ਬਣਾਏ ਰੱਖਣਾ ਤੇ ਹੁਣ ਕੋਰੋਨਾ ਵਾਇਰਸ ਦੇ ਇਸੇ ਪ੍ਰਭਾਵ ਕਾਰਨ ਜੰਮੂ ਰੋਡਵੇਜ਼ ਨੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਸਬੰਧੀ ਵੱਡਾ ਫ਼ੈਸਲਾ ਲਿਆ ਹੈ। ਜੰਮੂ ਰੋਡਵੇਜ਼ ਦੇ ਫ਼ੈਸਲੇ ਮੁਤਾਬਿਕ ਪੰਜਾਬ ਰੋਡਵੇਜ਼ ਦੀਆਂ ਬੱਸਾਂ ਹੁਣ ਜੰਮੂ ’ਚ ਐਂਟਰ ਨਹੀਂ ਹੋ ਸਕਣਗੀਆਂ। ਪੰਜਾਬ ਤੋਂ ਜੰਮੂ ਜਾਣ ਵਾਲੀਆਂ ਬੱਸਾਂ ਹੁਣ ਜੰਮੂ ਦੀਆਂ ਸਵਾਰੀਆਂ ਨੂੰ ਪਠਾਨਕੋਟ ਤੱਕ ਹੀ ਛੱਡਣਗੀਆਂ। ਜਿਸ ਕਾਰਨ ਪੰਜਾਬ ਰੋਡਵੇਜ਼ ਦੀ ਰੋਜ਼ਾਨਾ ਆਮਦਨ ’ਤੇ ਵੀ ਅਸਰ ਪਵੇਗਾ।