Punjab
PRTC ਅਤੇ ROADWAYS ਬੱਸਾਂ ਦੀਆਂ ਸੇਵਾਵਾਂ ਬੰਦ
ਪੰਜਾਬ ਦੇ ਲੋਕਾਂ ਜਰੂਰੀ ਖ਼ਬਰ ਸਾਹਮਣੇ ਆਈ ਹੈ। ਤਿਓਹਾਰ ਦੇ ਮੌਕੇ ਲੋਕਾਂ ਨੂੰ ਸਫ਼ਰ ਕਰਨ ‘ਚ ਆ ਸਕਦੀਆਂ ਹਨ ਮੁਸ਼ਕਲਾਂ। ਤੁਹਾਨੂੰ ਦੱਸ ਦੇਈਏ ਕਿ ਅੱਜ ਤੋਂ ਦਿਨ ਦੇ ਲਈ prtc ਅਤੇ roadways ਬੱਸਾਂ ਦੀਆਂ ਸੇਵਾਵਾਂ ਬੰਦ ਹਨ। ਜੀ ਹਾਂ 8, 9,10 ਸਰਕਾਰੀ ਬੱਸਾਂ ਨਹੀਂ ਚੱਲਣਗੀਆਂ।
ਇੱਕ ਵਾਰ ਫਿਰ ਪੰਜਾਬ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਹੋ ਸਕਦੀ ਹੈ। ਪੰਜਾਬ ਵਿੱਚ ਪੀਆਰਟੀਸੀ ਅਤੇ ਪਨਬੱਸ ਦੀਆਂ ਬੱਸਾਂ ਨਹੀਂ ਚੱਲਣਗੀਆਂ। ਪੰਜਾਬ ਰੋਡਵੇਜ਼ ਪੀਆਰਟੀਸੀ ਪਨਬੱਸ ਕੰਟਰੈਕਟ ਯੂਨੀਅਨ ਪੰਜਾਬ ਦੇ ਸਾਰੇ 27 ਡਿਪੂਆਂ ‘ਤੇ ਬੱਸਾਂ ਰੋਕ ਕੇ ਹੜਤਾਲ ਕਰੇਗੀ। ਬੀਤੇ ਦਿਨ ਯੂਨੀਅਨ ਨੇ ਪੰਜਾਬ ਦੇ 27 ਡਿਪੂਆਂ ਦੇ ਸਾਹਮਣੇ ਗੇਟ ਰੈਲੀ ਕੀਤੀ। ਇਸ ਦੌਰਾਨ ਜੇਕਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਦੁਪਹਿਰ ਤੋਂ ਬਾਅਦ ਬੱਸਾਂ ਦੀ ਹੜਤਾਲ ਹੋਵੇਗੀ।
ਪੰਜਾਬ ਦੇ 27 ਡਿਪੂ ਬੰਦ ਰਹਿਣਗੇ
ਦੂਜੇ ਪਾਸੇ ਯੂਨੀਅਨ ਦੇ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਜੇਕਰ ਸਰਕਾਰ ਕੱਲ੍ਹ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਦੁਪਹਿਰ ਤੋਂ ਬਾਅਦ ਪੰਜਾਬ ਦੇ 27 ਡਿਪੂ ਬੰਦ ਕਰ ਦਿੱਤੇ ਜਾਣਗੇ ਅਤੇ ਪੂਰੀ ਹੜਤਾਲ ਹੋਵੇਗੀ।
ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ
ਪੰਜਾਬ ਸਰਕਾਰ ਨੂੰ ਕੱਲ੍ਹ ਦੁਪਹਿਰ ਤੱਕ ਸਾਡੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਜੇਕਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਕੱਲ੍ਹ ਸਾਰੇ ਡਿਪੂ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣਗੇ, ਜਿਸ ਕਾਰਨ ਆਮ ਯਾਤਰੀਆਂ ਨੂੰ ਵੀ ਆਪਣੀ ਯਾਤਰਾ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
