India
CBSE ਵਿਦਿਆਰਥੀ ਹੁਣ ਆਪਣੇ ਜ਼ਿਲ੍ਹੇ ‘ਚ ਬਣੇ ਪ੍ਰੀਖਿਆ ਕੇਂਦਰਾ ‘ਚ ਹੀ ਦੇਣਗੇ ਪੇਪਰ

ਸੀ.ਬੀ.ਐਸ.ਈ ਬੋਰਡ ਵੱਲੋਂ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਬਾਕੀ ਰਹਿੰਦੇ ਪੇਪਰਾਂ ਦੇ ਸੈਂਟਰਾਂ ‘ਚ ਤਬਦੀਲੀ ਕੀਤੀ ਹੈ। ਜਿਹੜੇ ਵਿਦਿਆਰਥੀ ਲਾਕਡਾਊਨ ਕਾਰਨ ਆਪੋ ਆਪਣੇ ਜ਼ਿਲ੍ਹਿਆਂ ਨੂੰ ਪਰਤ ਗਏ ਹਨ ਅਤੇ ਪੇਪਰ ਦੇਣ ਵਾਲੇ ਸੈਂਟਰਾਂ ਤੋਂ ਦੂਰ ਹਨ, ਉਨ੍ਹਾਂ ਲਈ ਸੀ.ਬੀ.ਐਸ.ਈ. ਨੇ ਉਨ੍ਹਾਂ ਦੇ ਜ਼ਿਲ੍ਹਿਆਂ ‘ਚ ਹੀ ਐਗਜ਼ਾਮੀਨੇਸ਼ਨ ਸੈਂਟਰ (ਪ੍ਰੀਖਿਆ ਕੇਂਦਰ) ਬਣਾਏ ਹਨ।
ਬੋਰਡ ਦੁਆਰਾ 1 ਜੁਲਾਈ 2020 ਤੋਂ 15 ਜੁਲਾਈ 2020 ਤੱਕ ਬਾਕੀ ਵਿਸ਼ਿਆਂ ਦੇ ਰਹਿੰਦੇ ਪੇਪਰ ਲਏ ਜਾ ਰਹੇ ਨੇ। ਜਿਹੜੇ ਵਿਦਿਆਰਥੀ ਪ੍ਰੀਖਿਆ ਕੇਂਦਰਾਂ ਵਾਲੇ ਜ਼ਿਲ੍ਹਿਆਂ ‘ਚ ਇਸ ਵਕਤ ਮੌਜੂਦ ਨਹੀਂ ਹਨ, ਉਨ੍ਹਾਂ ਲਈ ਬੋਰਡ ਦੁਆਰਾ ਵਿਦਿਆਰਥੀਆਂ ਦੇ ਆਪਣੇ ਜ਼ਿਲ੍ਹੇ ਅੰਦਰ ਪ੍ਰੀਖਿਆ ਕੇਂਦਰ ਬਣਾਉਣ ਦਾ ਐਲਾਨ ਕੀਤਾ ਹੈ।