Connect with us

Punjab

BREAKING: ਚੰਡੀਗੜ੍ਹ: PGI ਦੇ ਐਡਵਾਂਸਡ ਆਈ ਸੈਂਟਰ ‘ਚ ਲੱਗੀ ਭਿਆਨਕ ਅੱਗ..

Published

on

ਚੰਡੀਗੜ੍ਹ 16 ਅਕਤੂਬਰ 2023 : ਚੰਡੀਗੜ੍ਹ ਦੀ ਪੀਜੀਆਈ ‘ਚ ਅੱਜ ਫਿਰ ਤੋਂ ਅੱਗ ਲੱਗ ਗਈ ਹੈ।ਓਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਅੱਜ ਸਵੇਰੇ ਕਰੀਬ 9 ਵਜੇ ਦੇ ਐਡਵਾਂਸਡ ਆਈ ਸੈਂਟਰ ਦੀ ਬੇਸਮੈਂਟ ਵਿੱਚ ਲੱਗੀ।

ਕੁਝ ਹੀ ਸਮੇਂ ਵਿੱਚ ਸੈਂਟਰ ਦੇ ਵਿੱਚ ਧੂੰਆਂ ਇੰਨਾ ਫੈਲ ਗਿਆ ਕਿ ਸ਼ੀਸ਼ੇ ਤੋੜਨੇ ਪਏ ਅਤੇ ਮਰੀਜ਼ਾਂ ਨੂੰ ਤੁਰੰਤ ਪਾਰਕਿੰਗ ਖੇਤਰ ਵਿੱਚ ਲਿਜਾਇਆ ਗਿਆ। ਸ਼ੁਰੂਆਤੀ ਜਾਂਚ ‘ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ, ਜਿਸ ਦੀ ਸੂਚਨਾ ਮਿਲਣ ‘ਤੇ ਫਾਇਰ ਸੇਫਟੀ ਕਰਮਚਾਰੀ ਮੌਕੇ ‘ਤੇ ਪਹੁੰਚ ਗਏ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ, ਜਦਕਿ ਹੁਣ ਤੱਕ ਕਿਸੇ ਮਰੀਜ਼ ਦੇ ਝੁਲਸਣ ਦੀ ਖਬਰ ਨਹੀਂ ਹੈ।

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੀ.ਜੀ.ਆਈ. ਨਹਿਰੂ ਹਸਪਤਾਲ ‘ਚ ਭਿਆਨਕ ਅੱਗ ਲੱਗ ਗਈ ਸੀ, ਜਿਸ ‘ਚ 400 ਤੋਂ ਵੱਧ ਮਰੀਜ਼ਾਂ ਨੂੰ ਬਚਾ ਕੇ ਬਾਹਰ ਕੱਢਿਆ ਗਿਆ ਸੀ। ਫਿਲਹਾਲ ਪੀਜੀਆਈ ਦੀ ਜਾਂਚ ਕਮੇਟੀ ਹਾਦਸੇ ਦੇ ਕਾਰਨਾਂ ਦੀ ਜਾਂਚ ਵਿੱਚ ਜੁਟੀ ਹੋਈ ਹੈ।