Corona Virus
ਕੋਵਿਡ- 19 : ਚੰਡੀਗੜ੍ਹ ‘ਚ ਪੁਲਿਸ ਫੋਰਸ ‘ਤੇ ਸਿੱਖਿਆ ਵਿਭਾਗ ਦੇ ਦਫ਼ਤਰ ਹੋਏ ਬੰਦ

ਚੰਡੀਗੜ੍ਹ, 6 ਜੁਲਾਈ : ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸਦੇ ਚਲਦਿਆਂ ਪੂਰੇ ਦੇਸ਼ ਵਿੱਚ ਲਾੱਕਡਾਊਨ ਲਗਾਉਣਾ ਪੈ ਗਿਆ ਸੀ। ਦੱਸ ਦਈਏ ਕਿ ਇਸ ਲੌਕਡਾਊਨ ਦੌਰਾਨ ਸਿਰਫ ਤੇ ਸਿਰਫ ਪੁਲਿਸ ਕਰਮਚਾਰੀਆਂ ਅਤੇ ਡਾਕਟਰਾਂ ਦੀ ਟੀਮ ਹੀ ਆਪਣੀ ਡਿਊਟੀ ਨੂੰ ਨਿਭਾ ਰਹੇ ਸਨ। ਹੁਣ ਪੁਲਿਸ ਮੁਲਾਜ਼ਮ ਵੀ ਕੋਰੋਨਾ ਦੇ ਸ਼ਿਕਾਰ ਹੋਣ ਲਗ ਗਏ ਹਨ। ਇਸ ਲੜੀ ਵਿੱਚ ਪੰਜਾਬ ਤੋਂ ਬਾਅਦ, ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦਾ ਨਾਮ ਵੀ ਜੁੜ ਗਿਆ ਹੈ।
ਚੰਡੀਗੜ੍ਹ ਦੇ ਸੈਕਟਰ 9 ਸਥਿਤ ਯੂਟੀ ਪੁਲਿਸ ਹੈੱਡਕੁਆਟਰ ਨੂੰ ਸੋਮਵਾਰ ਨੂੰ ਦੋ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ, ਕੋਰੋਨਾ ਦੀ ਮਾਰ ਪੁਲਿਸ ਹੈੱਡਕੁਆਟਰ ਦੇ ਨਾਲ ਸਥਿਤ ਚਨੀਦਗੜ੍ਹ ਸਿੱਖਿਆ ਵਿਭਾਗ ਤੇ ਵੀ ਪਈ ਹੈ। ਇੱਥੇ ਯੂਟੀ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਵੀ ਪੌਜ਼ਿਟਿਵ ਪਾਈ ਗਈ ਹੈ।
ਪੁਲਿਸ ਮੁਲਾਜ਼ਮਾਂ ਨੂੰ ਘੱਟੋ ਘੱਟ ਅਗਲੇ 2 ਦਿਨਾਂ ਲਈ ਘਰ ਤੋਂ ਕੰਮ ਕਰਨਾ ਪਏਗਾ।
ਹੈੱਡਕੁਆਰਟਰ ਦੇ ਐਸ. ਪੀ ਮਨੋਜ ਕੁਮਾਰ ਮੀਨਾ ਨੇ ਦੱਸਿਆ ਕਿ ਪੁਲਿਸ ਵਿਭਾਗ ‘ਤੇ ਸਿੱਖਿਆ ਵਿਭਾਗ ਦੇ ਕਰਮਚਾਰੀ ਇਕੋ ਕੰਟੀਨ ਵੀ ਸਾਂਝੀ ਕਰਦੇ ਹਨ, ਜੋ ਕਿ ਪੁਲਿਸ ਹੈੱਡਕੁਆਰਟਰ ਵਿੱਖੇ ਸਥਿਤ ਹੈ। ਇਸਦੇ ਨਾਲ ਉਹਨਾਂ ਇਹ ਵੀ ਕਿਹਾ ਕਿ ਇਸ ਬਿਲਡਿੰਗ ਨੂੰ ਅਗਲੇ ਆਉਣ ਵਾਲੇ 2 ਦਿਨਾਂ ਤੱਕ ਬੰਦ ਕੀਤਾ ਜਾਵੇਗਾ। ਸਟਾਫ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ, ਹਾਲਾਂਕਿ, ਪੁਲਿਸ ਕੰਟਰੋਲ ਰੂਮ ਆਮ ਤੌਰ ‘ਤੇ ਕੰਮ ਕਰੇਗਾ।