Jalandhar
ਜਲੰਧਰ ਸ਼ਹਿਰ ‘ਚ ਅੱਜ ਦੁਪਹਿਰ 1 ਵਜੇ ਤੱਕ ਬਦਲਿਆਂ ਰੂਟ,ਜਾਣੋ ਰੂਟ ਪਲਾਨ…
15AUGUST 2023: ਜਲੰਧਰ ਸ਼ਹਿਰ ਵਿੱਚ ਅੱਜ ਹੋਣ ਵਾਲੇ ਆਜ਼ਾਦੀ ਦਿਵਸ ਸਮਾਗਮ ਦੇ ਸਬੰਧ ਵਿੱਚ ਪੁਲੀਸ ਵੱਲੋਂ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਟਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ। ਪੁਲਿਸ ਨੇ ਰੂਟ ਪਲਾਨ ਜਾਰੀ ਕਰ ਦਿੱਤਾ ਹੈ। ਜਿਸ ਵਿੱਚ ਸਟੇਡੀਅਮ ਅਤੇ ਬੱਸ ਸਟੈਂਡ ਦੇ ਨਾਲ ਲੱਗਦੇ ਰੂਟਾਂ ਨੂੰ ਜਲੰਧਰ ਤੋਂ ਆਉਣ-ਜਾਣ ਵਾਲੀਆਂ ਬੱਸਾਂ/ਵਾਹਨਾਂ ਲਈ ਡਾਇਵਰਟ ਕਰ ਦਿੱਤਾ ਗਿਆ ਹੈ। ਪ੍ਰੋਗਰਾਮ ‘ਚ ਆਉਣ ਵਾਲੇ ਲੋਕਾਂ ਦੇ ਵਾਹਨਾਂ ਦੀ ਪਾਰਕਿੰਗ ਤੈਅ ਕੀਤੀ ਗਈ ਹੈ ਤਾਂ ਜੋ ਸ਼ਹਿਰ ‘ਚ ਕਿਤੇ ਵੀ ਜਾਮ ਨਾ ਲੱਗੇ।
ਸੁਤੰਤਰਤਾ ਦਿਵਸ ਸਮਾਗਮਾਂ ਲਈ ਆਉਣ ਵਾਲਿਆਂ ਲਈ ਪਾਰਕਿੰਗ ਦੀਆਂ 4 ਥਾਵਾਂ ਦਾ ਪ੍ਰਬੰਧ
ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਆਜ਼ਾਦੀ ਦਿਵਸ ਸਮਾਗਮ ਲਈ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਰੂਟ ਮੋੜਿਆ ਜਾਵੇਗਾ। ਬੱਸ ਸਟੈਂਡ ਤੋਂ ਨਕੋਦਰ-ਸ਼ਾਹਕੋਟ ਵੱਲ ਆਉਣ-ਜਾਣ ਵਾਲੇ ਵਾਹਨ ਅਰਬਨ ਅਸਟੇਟ, ਸੀਟੀ ਇੰਸਟੀਚਿਊਟ, ਪ੍ਰਤਾਪਪੁਰਾ, ਕੂਲ ਰੋਡ ਚੌਕ ਤੋਂ ਹੁੰਦੇ ਹੋਏ ਜਾਣਗੇ। ਵਡਾਲਾ ਚੌਂਕ ਅਤੇ ਗੁਰੂ ਰਵਿਦਾਸ ਚੌਂਕ ਤੋਂ ਵਾਹਨਾਂ ਦੀ ਆਵਾਜਾਈ ‘ਤੇ ਪੂਰਨ ਪਾਬੰਦੀ ਰਹੇਗੀ।
ਜਲੰਧਰ ਸ਼ਹਿਰ ਤੋਂ ਕਪੂਰਥਲਾ ਵੱਲ ਜਾਣ ਵਾਲੇ ਵਾਹਨਾਂ ਲਈ ਕਰਤਾਰਪੁਰ ਰਾਹੀਂ ਰੂਟ ਤੈਅ ਕੀਤਾ ਗਿਆ ਹੈ। ਬੱਸ ਸਟੈਂਡ ਤੋਂ ਆਉਣ ਵਾਲੇ ਵਾਹਨ ਪੀਏਪੀ ਚੌਕ ਤੋਂ ਹੁੰਦੇ ਹੋਏ ਕਰਤਾਰਪੁਰ ਅਤੇ ਫਿਰ ਕਪੂਰਥਲਾ ਜਾਣਗੇ।
ਸਿਟੀ ਹਸਪਤਾਲ ਚੌਕ ਤੋਂ ਗੀਤਾ ਮੰਦਰ ਚੌਕ, ਮਸੰਦ ਚੌਕ ਤੋਂ ਗੀਤਾ ਮੰਦਰ ਚੌਕ, ਸਟੇਡੀਅਮ ਦੇ ਪਿਛਲੇ ਪਾਸੇ ਟੈਂਕੀ ਵਾਲੀ ਗਲੀ ਅਤੇ ਸਿਟੀ ਹਸਪਤਾਲ ਤੋਂ ਏ.ਪੀ.ਜੇ.ਸਕੂਲ ਤੱਕ ਆਜ਼ਾਦੀ ਦਿਵਸ ਸਮਾਗਮ ਲਈ ਆਉਣ ਵਾਲੇ ਲੋਕਾਂ ਲਈ ਦੋਵੇਂ ਪਾਸੇ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ।