Connect with us

Uncategorized

ਕਾਂਗਰਸ ਵਿਧਾਇਕ ਦੁਆਰਾ ਗੰਗੂਬਾਈ ਕਾਠਿਆਵਾੜੀ ਨੂੰ ਲੈ ਕੇ ਚੁੱਕੀ ਗਈ ਟਾਈਟਲ ਬਦਲਣ ਦੀ ਮੰਗ

Published

on

alia bhatt

ਗੰਗੂਬਾਈ ਕਾਠਿਆਵਾੜੀ ਨੂੰ ਲੈ ਕੇ ਇਸ ਉਤੇ ਵਿਵਾਦ ਲਗਾਤਾਰ ਬਣੀਆ ਹੋਇਆ ਹੈ। ਇਸ ਦੇ ਟਾਈਟਲ ਨੂੰ ਲੈ ਕੇ ਕਾਂਗਰਸ ਵਿਧਾਇਕਾਂ ਨੇ ਫਿਲਮ ਦੇ ਟਾਈਟਲ ਨੂੰ ਬਦਲਣ ਦੀ ਮੰਗ ਕੀਤੀ। ਸੰਜੇ ਲੀਲਾ ਭੰਸਾਲੀ ਦੀਆਂ ਫਿਲਮਾਂ ਨੂੰ ਲੈ ਕੇ ਪਹਿਲਾ ਵੀ ਕਾਫੀ ਵਿਵਾਦ ਹੋ ਚੁੱਕੇ ਹਨ। ਉਨ੍ਹਾਂ ਦੀ ਫਿਲਮ ਜਿਵੇਂ ਕਿ ਰਾਮ ਲੀਲਾ ਤੇ ਪਦਮਾਵਤ ਤੋਂ ਲੈ ਕੇ ਹੁਣ ਗੰਗੂਬਾਈ ਕਾਠਿਆਵਾੜੀ ਤਕ ਵਿਵਾਦ ਚੱਲ ਰਹੇ ਹਨ। ਅਮੀਨ ਪਟੇਲ ਜੋ ਕਿ ਕਾਂਗਰਸੀ ਵਿਧਾਇਕ ਹਨ ਉਨ੍ਹਾਂ ਨੇ ਫਿਲਮ ਦੇ ਟਾਈਟਲ ਨੂੰ ਲੈ ਕੇ ਇਸ ਨੂੰ ਬਦਲਣ ਦੀ ਮੰਗ ਕੀਤੀ ਹੈ।

ਕਾਂਗਰਸੀ ਵਿਧਾਇਕ ਦੁਆਰਾ ਇਹ ਮੰਗ ਤਾਂ ਕੀਤੀ ਗਈ ਕਿਉਂਕਿ ਉਨ੍ਹਾਂ ਅਨੁਸਾਰ ਗੰਗੂਬਾਈ ਕਾਠਿਆਵਾੜੀ ਟਾਈਟਲ ਤੋਂ ਕਾਠਿਆਵਾੜੀ ਸ਼ਹਿਰ ਦਾ ਨਾਂ ਖ਼ਰਾਬ ਹੋ ਰਿਹਾ ਹੈ। ਗੰਗੂਬਾਈ ਕਾਠਿਆਵਾੜੀ ਮੁਬੰਈ ਦੇ ਰੇਡ ਲਾਈਟ ਮਾਫੀਆ ਕਵੀਂਸ ਆਫ ਮੁੰਬਈ ਦੇ ਇਕ ਚੈਪਟਰ ਤੋਂ ਲਈ ਗਈ ਹੈ। ਆਲੀਆ ਭੱਟ ਫਿਲਮ ‘ਚ ਮੁਖ ਕਿਰਦਾਰ ਨਿਭਾ ਰਹੀ ਹੈ। ਫਿਲਮ ਦਾ ਟੀਜ਼ਰ ਹਾਲ ਹੀ ’ਚ ਰਿਲੀਜ਼ ਕੀਤਾ ਗਿਆ ਸੀ ਤੇ ਕਾਫੀ ਚਰਚਾ ’ਚ ਰਿਹਾ।